ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਨਾਮਵਾਰ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਪੰਜਾਬ ਕਾਂਗਰਸ ਕਿਸਾਨ ਸ਼ੈੱਲ ਦੇ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਠੇਕੇਦਾਰ ਅਵਤਾਰ ਸਿੰਘ ਤਾਰੀ ਅਤੇ ਠੇਕੇਦਾਰ ਜਿੰਦਰਪਾਲ ਸਿੰਘ ਦੇ ਭਰਾ ਅਤੇ ਗੁਰਸਿਮਰਤ ਸਿੰਘ ਸਿੰਮੂ ਦੇ ਪਿਤਾ ਠੇਕੇਦਾਰ ਚਰਨਜੀਤ ਸਿੰਘ ਕੁੱਕੀ 64 ਪੁੱਤਰ ਸਵ. ਦਰਸਨ ਸਿੰਘ ਠੇਕੇਦਾਰ ਦਾ ਲੰਘੀ ਰਾਤ ਸਿੱਧਵਾਂ ਬੇਟ-ਹੰਬੜਾਂ ਮਾਰਗ 'ਤੇ ਇਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ | ਜਿਨ੍ਹਾਂ ਦਾ ਅੱਜ ਨਗਰ ਸਿੱਧਵਾਂ ਬੇਟ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਤਾ ਨੂੰ ਅਗਨੀ ਪੁੱਤਰ ਸਿੰਮੂ ਅਤੇ ਭਤੀਜਿਆਂ ਵਲੋਂ ਵਿਖਾਈ ਗਈ | ਇਸ ਮੌਕੇ ਠੇਕੇਦਾਰ ਪਰਿਵਾਰ ਦੇ ਅਤੀ ਨਜ਼ਦੀਕੀ ਅਤੇ ਹਲਕਾ ਦਾਖਾ ਦੇ ਇੰਚਾਰਜ਼ ਕੈਪਟਨ ਸੰਧੂ ਅਤੇ ਚੇਅਰਮੈਨ ਮੇਜ਼ਰ ਸਿੰਘ ਭੈਣੀ ਨੇ ਚਰਨਜੀਤ ਸਿੰਘ ਕੁੱਕੀ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਉਨਾਂ ਦੀ ਬੇਵਕਤੀ ਮੌਤ ਨੂੰ ਸਮੂਹ ਠੇਕੇਦਾਰ ਪਰਿਵਾਰ ਲਈ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ | ਇਸੇ ਦੌਰਾਣ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਵਿਧਾਇਕ ਐਸ.ਆਰ.ਕਲੇਰ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਸਾਬਕਾ ਚੇਅਰਮੇਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਸਾਬਕਾ ਸੰਮਤੀ ਮੈਂਬਰ ਜਤਿੰਦਰਪਾਲ ਸਿੰਘ ਬੱਬੀ ਮਾਨ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ | ਉਨ੍ਹਾਂ ਦੀ ਅੰਤਿਮ ਯਾਤਰਾ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਜਗਦੀਸ ਸਿੰਘ ਗੋਰਸੀਆਂ, ਕਾਂਗਰਸੀ ਆਗੂ ਰਜੇਸ਼ਇੰਦਰ ਸਿੰਘ ਸਿੱਧੂ, ਡਾ. ਨਰਿੰਦਰ ਸਿੰਘ ਬੀ.ਕੇ.ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਐਡਵੋਕੇਟ ਗੁਰਬਿੰਦਰ ਸਿੰਘ ਸਿੱਧੂ, ਗੁਰਿੰਦਰ ਸਿੰਘ ਸਿੱਧੂ ਆਟੋ ਮੋਬਾਇਲ, ਰਿਟਾ: ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਅਮਨਜੀਤ ਸਿੰਘ ਧਾਲੀਵਾਲ, ਰਿਟਾ: ਡੀ.ਐੱਸ.ਪੀ. ਤਰਲੋਚਣ ਸਿੰਘ ਸਿੱਧੂ, ਪ੍ਰਧਾਨ ਬਿੰਦਰ ਨੀਲਾ, ਬਾਬੂ ਬਾਂਸਲ, ਪਟਵਾਰੀ ਰਵਿੰਦਰ ਕੁਮਾਰ, ਗੁਰਪ੍ਰਤਾਪ ਸਿੰਘ, ਸੁਰੇਸ਼ ਕੁਮਾਰ ਗਰਗ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਅਮਨਾ ਥਿੰਦ, ਸਾਬਕਾ ਕੌਂਸਲਰ ਆਪਾਰ ਸਿੰਘ, ਦੀਪਇੰਦਰ ਸਿੰਘ ਭੰਡਾਰੀ, ਹਰਵਿੰਦਰ ਸਿੰਘ ਬੱਬੂ, ਡਾ.ਗੁਰਚਰਨ ਸਿੰਘ ਤੂਰ, ਸਰਪੰਚ ਰਾਜਦੀਪ ਸਿੰਘ, ਸਰਪੰਚ ਦਵਿੰਦਰ ਸਿੰਘ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਦੁੱਲਾ, ਗੁਰਮੇਲ ਸਿੰਘ ਸਿੱਧੂ, ਪੰਚ ਹਰੀ ਓਮ ਮਿੱਤਲ ਸਮੇਤ ਵੱਡੀ ਗਿਣਤੀ 'ਚ ਹੋਰ ਸਰਪੰਚ-ਪੰਚ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਦਾ ਇਜਹਾਰ ਕੀਤਾ |