14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਚੜ੍ਹਦੀ ਕਲਾ ਮੰਚ ਖੰਨਾ ਵਲੋਂ ਬਿਰਧ ਆਸ਼ਰਮ ਨੂੰ 10 ਹਜ਼ਾਰ ਰੁਪਏ ਭੇਟ

ਅਜੀਤ ਡੈਸਕ 23-05-2026
ਖੰਨਾ, 22 ਮਈ (ਹਰਜਿੰਦਰ ਸਿੰਘ ਲਾਲ)-ਅੱਜ ਚੜ੍ਹਦੀ ਕਲਾ ਮੰਚ ਖੰਨਾ ਵਲੋਂ ਬਿਰਧ ਆਸ਼ਰਮ ਨੂੰ 10 ਹਜ਼ਾਰ ਰੁਪਏ ਦੀ ਦਾਨ ਭੇਟਾ ਕੀਤੀ ਗਈ | ਇਨ੍ਹਾਂ ਵਲੋਂ ਹਰ ਸਾਲ ਸੇਵਾ ਦਿੱਤੀ ਜਾਂਦੀ ਹੈ | ਸੁਖਦੇਵ ਸਿੰਘ ਸੰਸਥਾਪਕ, ਮੋਹਣ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਖ਼ਜ਼ਾਨਚੀ, ਸੁਖਵੀਰ ਸਿੰਘ ਆਹਲੂਵਾਲੀਆ ਸਕੱਤਰ ਵਲੋਂ ਸਮਾਜ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ | ਸੁਖਵੀਰ ਸਿੰਘ ਆਹਲੂਵਾਲੀਆ ਵਲੋਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਕੂਲ ਵੀ ਚਲਾਇਆ ਜਾਂਦਾ ਹੈ | ਇਨ੍ਹਾਂ ਵਲੋਂ ਸਰਕਾਰੀ ਸਕੂਲਾਂ ਵਿਚ ਲੋੜਵੰਦ ਬੱਚਿਆਂ ਦੀਆਂ ਫ਼ੀਸਾਂ ਅਤੇ ਵਰਦੀਆਂ ਤੇ ਕਾਪੀਆਂ ਵੀ ਵੰਡੀਆਂ ਜਾਂਦੀਆਂ ਹਨ | ਇਨ੍ਹਾਂ ਵਲੋਂ ਬਹੁਤ ਸਾਰੇ ਸਮਾਜ ਭਲਾਈ ਦੇ ਹੋਰ ਵੀ ਕੰਮ ਕੀਤੇ ਜਾਂਦੇ ਹਨ ਜੋ ਕਿ ਸਰਕਾਰਾਂ ਨਹੀਂ ਕਰ ਸਕਦੀਆਂ | ਇਸ ਮੌਕੇ 'ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਖ਼ੁਸ਼ਹਾਲ ਚੰਦ ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਕਾਂਗਰਸ ਵਲੋਂ ਹਲਕਾ ਗਿੱਲ 'ਚ ਇਕ ਕਦਮ, ਇਕ ਸੇਵਾ, ਇਕ ਬਦਲਾਅ ਵਜੋਂ ਪੈਦਲ ਯਾਤਰਾ ਸਮਾਪਤ ਅਗਲੀ ਖ਼ਬਰ ਸਾਬਕਾ ਮੰਤਰੀ ਗਰੇਵਾਲ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਆਲੋਚਨਾ ਕਰਨ 'ਤੇ ਅਕਾਲੀ ਆਗੂਆਂ ਨੇ ਲਿਆ ਸਖ਼ਤ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।