31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਤਪੋਬਣ ਵਿਚ ਨਾਮ ਸਿਮਰਨ ਦਾ ਸੰਦੇਸ਼ ਦਿ੍ੜ੍ਹ ਕਰਵਾਇਆ ਜਾਂਦਾ ਹੈ- ਸੰਤ ਢੱਕੀ ਵਾਲੇ

ਅਜੀਤ ਡੈਸਕ 08-06-2026
ਮਲੌਦ, 7 ਜੂਨ (ਪੱਤਰ ਪ੍ਰੇਰਕ)-ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਅੱਜ ਅੰਮਿ੍ਤ ਵੇਲੇਂ ਸਰਬੱਤ ਦੇ ਭਲੇ ਲਈ ਚੱਲ ਰਹੇ ਪਾਠਾਂ ਦੇ ਭੋਗ ਪਾਏ ਗਏ ਅਤੇ ਸੰਗਤ ਵੱਲੋਂ ਮਿਲ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਅਸਥਾਨ ਦੇ ਮੁੱਖੀ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਵੱਲੋਂ ਗੁਰਬਾਣੀ ਦੇ ਕਮਾਏ ਹੋਏ ਅਨੁਭਵੀ ਪ੍ਰਵਚਨਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਤਪੋਬਣ ਆਉਣ ਵਾਲੀਆਂ ਸੰਗਤਾਂ ਨੂੰ ਅਸਥਾਨ ਵੱਲੋਂ ਆਪੋ ਆਪਣੇ ਧਰਮ ਅਨੁਸਾਰ ਪ੍ਰਮਾਤਮਾ ਦੇ ਨਾਮ ਦੀ ਅਰਾਧਨਾ ਕਰਨ ਦਾ ਉਪਦੇਸ਼ ਅਤੇ ਸੰਦੇਸ਼ ਦਿ੍ੜ ਕਰਵਾਇਆ ਜਾਦਾ ਹੈ | ਜਿਹੜਾ ਨਾਮ ਲੋਕ ਪ੍ਰਲੋਕ ਹੀ ਨਹੀਂ ਮਾਤਾ ਦੇ ਪੇਟ ਵਿੱਚ ਵੀ ਸਾਡੀ ਰੱਖਿਆ ਕਰਨ ਦੇ ਸਮਰੱਥ ਹੈ | ਉਨ੍ਹਾਂ ਕਿਹਾ ਕਿ ਸੰਗਤ ਉਹੀ ਹੈ ਜਿੱਥੇ ਪ੍ਰਮਾਤਮਾ ਦੇ ਨਾਮ ਦੀ ਸਾਂਝ ਪਾਈ ਜਾਂਦੀ ਹੈ | ਪਰ ਅੱਜ ਦੁਨੀਆ ਨੂੰ ਤਾਂ ਸੱਚ ਮੰਨਿਆ ਜਾਂਦਾ ਹੈ, ਪਰ ਦੁਨੀਆਂ ਨੂੰ ਬਣਾਉਣ ਵਾਲੇ ਨੂੰ ਭੁੱਲ ਰਹੇ ਹਾਂ | ਜਿਹੜਾ ਅਕਾਲ ਪੁਰਖ ਰਾਜੇ ਨੂੰ ਭਿਖਾਰੀ ਅਤੇ ਭਿਖਾਰੀ ਨੂੰ ਰਾਜਾ ਬਣਾਉਣ ਦੇ ਸਮਰੱਥ ਹੈ | ਸੰਤ ਖ਼ਾਲਸਾ ਨੇ ਕਿਹਾ ਕਿ ਸਾਨੂੰ ਆਪਣੇ ਕਾਰ ਵਿਹਾਰ ਕਰਦਿਆ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ | ਅਸੀ ਦਾਤੇ ਨੂੰ ਭੁੱਲ ਕੇ ਦਾਤਾਂ ਨਾਲ ਪਿਆਰ ਪਾ ਲਿਆ ਹੈ | ਜ਼ਿੰਦਗੀ ਵਿੱਚ ਦੁੱਖ ਸੁੱਖ ਅਤੇ ਵਾਧੇ ਘਾਟੇ ਆਉਂਦੇ ਰਹਿੰਦੇ ਹਨ, ਪਰ ਉਸ ਨੂੰ ਨਾਂ ਭੁੱਲੋਂ ਜਿਸ ਨੇ ਸਭ ਕੁੱਝ ਦਿੱਤਾ ਹੈ | ਇਸ ਸਮੇਂ ਭਾਈ ਹਰਵੰਤ ਸਿੰਘ ਢੱਕੀ ਸਾਹਿਬ ਨੇ ਵੀ ਗੁਰਬਾਣੀ ਕੀਰਤਨ ਰਾਹੀ ਹਾਜ਼ਰੀ ਭਰੀ ਅਤੇ ਦੱਸਿਆ ਕਿ ਰੋਜ਼ਾਨਾ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਢੱਕੀ ਸਾਹਿਬ ਵਿੱਚ ਨਾਮ ਸਿਮਰਨ ਅਤੇ ਭਗਤੀ ਸਮਾਗਮ ਚੱਲ ਰਹੇ ਹਨ, ਜਿਸ ਵਿੱਚ ਸੰਗਤਾਂ ਲਾਹਾ ਲੈ ਸਕਦੀਆਂ ਹਨ |
ਪਿਛਲੀ ਖ਼ਬਰ ਸੋਮਲ ਖੇੜੀ ਵਿਖੇ ਐਸ. ਆਈ. ਆਰ. ਤਹਿਤ ਕੈਂਪ ਅਗਲੀ ਖ਼ਬਰ ਬੀ. ਐੈੱਡ. ਅਧਿਆਪਕ ਫ਼ਰੰਟ ਪੰਜਾਬ ਵਲੋਂ ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਅਣਮਨੁੱਖੀ ਤਸ਼ੱਦਦ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।