31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੋਮਲ ਖੇੜੀ ਵਿਖੇ ਐਸ. ਆਈ. ਆਰ. ਤਹਿਤ ਕੈਂਪ

ਅਜੀਤ ਡੈਸਕ 08-06-2026
ਮਲੌਦ, 7 ਜੂਨ (ਦਿਲਬਾਗ ਸਿੰਘ ਚਾਪੜਾ)-ਭਾਰਤੀ ਚੋਣ ਕਮਿਸ਼ਨ ਵਲੋਂ ਸੂਬੇ 'ਚ ਕੀਤੇ ਜਾ ਰਹੀ ਸਪੈਸ਼ਲ ਇੰਟੈਂਸਿਵ ਰੀਵਿਜਨ (ਐਸ. ਆਈ. ਆਰ.) ਦੇ ਮੱਦੇਨਜਰ ਮਿਤੀ 7 ਜੂਨ 2026 ਨੂੰ ਸੋਮਲ ਖੇੜੀ ਬੂਥ ਉੱਤੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ | ਕੈਂਪ 'ਚ ਵੋਟਰਾਂ ਵਲੋਂ ਆਪਣੀ ਵੋਟ ਦੀ ਮੈਪਿੰਗ ਕਰਵਾਈ ਗਈ | ਬੂਥ ਨੰਬਰ 129 ਦੇ ਬੀ. ਐਲ. ਓ ਅਤਰ ਸਿੰਘ, ਬੂਥ ਨੰਬਰ 130 ਦੇ ਸੰਦੀਪ ਕੁਮਾਰ ਅਤੇ ਬੂਥ ਨੰਬਰ 131 ਦੇ ਪਿ੍ੰਸ ਅਰੋੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵੋਟਰਾਂ ਵਿੱਚ ਆਪਣੀ ਵੋਟ ਦੀ ਮੈਪਿੰਗ ਕਰਵਾਉਣ ਲਈ ਕਾਫੀ ਉਤਸ਼ਾਹ ਸੀ ਜਿਸ ਕਾਰਨ ਐਸ. ਆਈ. ਆਰ. ਦੇ ਸਪੈਸ਼ਲ ਕੈਂਪ ਵਿੱਚ ਵੋਟਰਾਂ ਦੀ ਮੈਪਿੰਗ ਦਾ ਕੰਮ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ |
ਪਿਛਲੀ ਖ਼ਬਰ ਪੁੱਤਰਾਂ ਤੋਂ ਦੁਖੀ ਹੋਏ ਪਿਓ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਤਪੋਬਣ ਵਿਚ ਨਾਮ ਸਿਮਰਨ ਦਾ ਸੰਦੇਸ਼ ਦਿ੍ੜ੍ਹ ਕਰਵਾਇਆ ਜਾਂਦਾ ਹੈ- ਸੰਤ ਢੱਕੀ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।