ਦੋਰਾਹਾ, 10 ਜੂਨ (ਪੱਤਰ ਪ੍ਰੇਰਕ)-ਪਬਲਿਕ ਸਕੂਲ ਦੋਰਾਹਾ ਵਿਖੇ ਅੰਡਰ 19 ਲੜਕੀਆਂ ਦੀ ਦੋ ਰੋਜ਼ਾ ਬਾਸਕਟਬਾਲ ਲੀਗ ਮੁਕਾਬਲੇ, ਲੀਗ-ਕਮ-ਨਾਕ ਆਊਟ ਦੇ ਆਧਾਰ ਤੇ ਕਰਵਾਏ ਗਏ | ਜਿਸ ਦਾ ਉਦਘਾਟਨ ਜਸਕੀਰਤ ਸਿੰਘ ਪੰਧੇਰ ਐਮ. ਡੀ. ਰਾਜਵੰਤ ਹਸਪਤਾਲ ਦੋਰਾਹਾ ਵਲੋਂ ਕੀਤਾ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ | ਕੌਂਸਲਰ ਕੁਲਵੰਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਰਿਸ਼ੀਕੁਲ ਸਕੂਲ ਅਹਿਰ (ਪਾਣੀਪਤ) ਨੇ ਪਹਿਲਾ ਤੇ ਖਿਡਾਰਨ ਇਸ਼ੀਕਾ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦੀ ਟੂਰਨਾਮੈਂਟ ਦੇ ਖ਼ਿਤਾਬ ਹਾਸਿਲ ਕੀਤਾ | ਦੂਜਾ ਸਥਾਨ ਮਾਨਸਾ ਅਤੇ ਤੀਜਾ ਸਥਾਨ ਦੋਰਾਹਾ ਪਬਲਿਕ ਸਕੂਲ ਦੋਰਾਹਾ ਨੇ ਪ੍ਰਾਪਤ ਕੀਤਾ | ਰਾਜਵੰਤ ਹਸਪਤਾਲ ਵੱਲੋਂ ਲੀਗ ਨੂੰ ਸਪਾਂਸਰ ਕੀਤਾ ਗਿਆ ਤੇ ਹਰੇਕ ਤਰ੍ਹਾਂ ਦੀ ਵਿੱਤੀ ਸਹਾਇਤਾ ਦਿੱਤੀ ਗਈ | ਇਨਾਮਾਂ ਦੀ ਵੰਡ ਦੋਰਾਹਾ ਪਬਲਿਕ ਸਕੂਲ ਦੇ ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ ਦੁਆਰਾ ਕੀਤੀ ਗਈ | ਲੀਗ ਮੈਨੇਜਰ ਦਵਿੰਦਰ ਸਿੰਘ ਨੇ ਲੀਗ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਦੀ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ |