08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗੋਂਦਵਾਲ ਵਲੋਂ ਬੀ.ਕੇ.ਯੂ (ਰਾਜੇਵਾਲ) ਦੀ ਚੰਡੀਗੜ੍ਹ ਮੋਟਰਾਸਈਕਲ ਰੈਲੀ ਸੰਬੰਧੀ ਬੜੈਚ ’ਚ ਮੀਟਿੰਗ

ਅਜੀਤ ਡੈਸਕ 11-07-2026
ਮੁੱਲਾਂਪੁਰ-ਦਾਖਾ, 10 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਗੋਂਦਵਾਲ ਵਲੋਂ ਕੇਂਦਰ ਤੇ ਰਾਜ ਸਰਕਾਰ ਦੀਆਂ ਕਿਸਾਨ-ਮਾਰੂ ਨੀਤੀਆਂ ਜਿਵੇਂ ਭਾਰਤ-ਅੰਰੀਕਾ ਵਪਾਰ ਸਮਝੌਤਾ, ਦਰਿਆਈ ਪਾਣੀਆਂ ਦਾ ਮਸਲਾ, ਪੈਟਰੋਲ-ਡੀਜ਼ਲ ਕੀਮਤਾਂ ’ਚ ਵਾਧਾ, ਲੈਂਡ ਪੂਲਿੰਗ ਦੇ ਵਿਰੋਧ ’ਚ ਬੀ.ਕੇ.ਯੂ (ਰਾਜੇਵਾਲ) ਵਲੋਂ ਚੰਡੀਗੜ੍ਹ ’ਚ 13 ਜੁਲਾਈ ਨੂੰ ਮੋਟਰਸਾਈਕਲ ਰੈਲੀ ਦੀ ਸਫਲਤਾ ਲਈ ਪਿੰਡ ਬੜੈਚ ਤੋਂ ਸ਼ੁਰੂ ਹੋ ਕੇ ਦਰਜਨ ਹੋਰ ਪਿੰਡਾਂ ’ਚ ਕਿਸਾਨ-ਮਜ਼ਦੂਰਾਂ ਨਾਲ ਮੀਟਿੰਗਾਂ ਕੀਤੀਆਂ। ਮਨਪ੍ਰੀਤ ਸਿੰਘ ਗੋਂਦਵਾਲ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ, ਕੁੱਲ ਫ਼ਸਲਾਂ ’ਤੇ ਐੱਮ.ਐੱਸ.ਪੀ, ਕਿਸਾਨਾਂ ਦੀਆਂ ਕਈ ਹੋਰ ਮੰਗਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਠੰਡੇ ਬਸਤੇ ਪਾ ਰੱਖੀਆਂ ਸੀ, ਹੁਣ ਉੱਪਰੋਂ ਭਾਰਤ-ਅਮਰੀਕਾ ਵਪਾਰ ਸਮਝੌਤਾ ਥੋਪਿਆ ਜਾ ਰਿਹਾ, ਜੋ ਕਿਸਾਨ, ਮਜ਼ਦੂਰ,ਵਪਾਰੀ, ਕਾਰੋਬਾਰੀ ਹਰ ਵਰਗ ਲਈ ਚਿੱਟੀ ਸਿਉਂਕ ਹੈ। ਗੋਂਦਵਾਲ ਕਿਹਾ ਕਿ ਸਾਲ 2025 ਵਿਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਕਿਸਾਨਾਂ ਵਿਰੋਧ ਕੀਤਾ, ਪੰਜਾਬ ਸਰਕਾਰ ਝੁਕ ਤਾਂ ਗਈ, ਪਰ ਪਾਲਿਸੀ ਨੂੰ ਵਿਧਾਨ ਸਭਾ ’ਚ ਨਿਯਮਾਂ ਅਨੁਸਾਰ ਖਾਰਿਜ਼ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਉਹੋ ਪਾਲਿਸੀ ਵਿਚ ਮਾਮੂਲੀ ਤਰਮੀਮਾਂ (ਸੋਧਾਂ) ਕਰਕੇ ਲੈਂਡ ਪੂਲਿੰਗ ਨੂੰ ਪੰਜਾਬ ਸਰਕਾਰ ਵਲੋਂ ਫਿਰ ਉਛਾਲਿਆ ਜਾ ਰਿਹਾ, ਜਿਸ ਦਾ ਵਿਰੋਧ ਨਿਰੰਤਰ ਜਾਰੀ ਰਹੇਗਾ। ਮਨਪ੍ਰੀਤ ਸਿੰਘ ਦੱਸਿਆ ਕਿ ਬੀ.ਕੇ.ਯੂ (ਰਾਜੇਵਾਲ), ਹੋਰ ਹਮਖਿਆਲੀ ਕਿਸਾਨ-ਮਜ਼ਦੂਰਾਂ ਜਥੇਬੰਦੀਆਂ, ਪੰਜਾਬ ਦੀ ਯੂਥ ਨੂੰ ਨਾਲ ਲੈ ਕੇ ਸੋਮਵਾਰ ਦੇ ਦਿਨ ਚੰਡੀਗੜ੍ਹ ਵਿਚ ਮੋਟਰਸਾਈਕਲ ਮਾਰਚ ਹੋਵੇਗਾ। ਇਸ ਸਮੇਂ ਜ਼ਿਲ੍ਹਾ ਯੂਥ ਪ੍ਰਧਾਨ ਮਨਦੀਪ ਸਿੰਘ ਰਿੰਕੂ, ਬਲਾਕ ਪ੍ਰਧਾਨ ਰਣਬੀਰ ਸਿੰਘ, ਜਸਮਿੰਦਰ ਸਿੰਘ, ਸਿਕੰਦਰ ਸਿੰਘ, ਭੁਪਿੰਦਰ ਸਿੰਘ ਬੜੈਚ, ਲਛਮਣ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਜਸਪ੍ਰੀਤ ਸਿੰਘ, ਤਰਸੇਮ ਸਿੰਘ, ਦਲਜੀਤ ਸਿੰਘ, ਸੁਖਵਿੰਦਰ ਸਿੰਘ, ਚਮਕੌਰ ਸਿੰਘ, ਕ੍ਰਿਸ਼ਨ ਸਿੰਘ, ਗੁਰਪ੍ਰੀਤ ਸਿੰਘ, ਵਿਸਾਖਾ ਸਿੰਘ, ਅਮਨਜੀਤ ਸਿੰਘ, ਹੋਰ ਮੌਜੂਦ ਸਨ।
ਪਿਛਲੀ ਖ਼ਬਰ ਸਾਂਝੇ ਫ਼ਰੰਟ ਵਲੋਂ 17 ਜੁਲਾਈ ਦੇ ਚੰਡੀਗੜ੍ਹ ਧਰਨੇ ਵਿਚ ਪਾਵਰਕਾਮ ਪੈਨਸ਼ਨਰਜ਼ ਐਸੋ. ਸਮਰਾਲਾ ਕਰੇਗੀ ਸ਼ਿਰਕਤ ਅਗਲੀ ਖ਼ਬਰ ਰਾਏਕੋਟ-ਮਲੇਰਕੋਟਲਾ ਰੋਡ ਦੇ ਕਿਨਾਰੇ ਮਿੱਟੀ ਤੋਂ ਸੱਖਣੇ, ਗੁਣਵੱਤਾ ’ਤੇ ਉੱਠੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।