08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਤਲੁਜ ਪੁਲ ਤੋਂ ਸਮਰਾਲਾ ਮਾਰਗ ਲੱਗੀ ਟੁੱਟਣ

ਅਜੀਤ ਡੈਸਕ 28-07-2026
ਮਾਛੀਵਾੜਾ ਸਾਹਿਬ, 27 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸਤਲੁਜ ਪੁਲ ਤੋਂ ਸਮਰਾਲਾ ਮਾਰਗ ਤੱਕ ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਸੜਕ ਦਾ ਕੰਮ ਕਰੀਬ 3 ਸਾਲ ਪਹਿਲਾਂ ਮੁਕੰਮਲ ਹੋਇਆ ਸੀ ਜਿਸ ਨੂੰ ਬਣਵਾਉਣ ਲਈ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵਲੋਂ ਰੋਸ ਧਰਨੇ ਦਿੱਤੇ ਗਏ। ਸੜਕ ਦਾ ਨਿਰਮਾਣ ਮੁਕੰਮਲ ਹੋਣ ‘ਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ ਕਿਉਂਕਿ ਇਸ ਵਿਚ ਪਏ ਡੂੰਘੇ ਖੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਸਨ। 2024 ਵਿਚ ਜਦੋਂ ਇਸ ਸੜਕ ਦਾ ਕੰਮ ਮੁਕੰਮਲ ਹੋਇਆ ਤਾਂ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਗਈ ਪਰ ਹੁਣ ਇਸ ਸੜਕ ਵਿਚ ਫਿਰ ਖੱਡਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜੇਕਰ ਇਸ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਇਹ ਖੱਡੇ ਡੂੰਘੇ ਹੋ ਜਾਣਗੇ ਅਤੇ ਵੱਡੇ ਹਾਦਸੇ ਵਾਪਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ ਨੇ ਕਿਹਾ ਕਿ ਇਸ ਸੜਕ ਦਾ ਨਿਰਮਾਣ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਹੋਇਆ ਅਤੇ ਉਸ ਤੋਂ ਕਈ ਸਾਲ ਬਾਅਦ ਕਿਸੇ ਸਰਕਾਰ ਨੇ ਸਾਰ ਨਾ ਲਈ। ਉਨ੍ਹਾਂ ਕਿਹਾ ਕਿ ਕਰੀਬ 3 ਸਾਲ ਪਹਿਲਾਂ ਇਸ ਸੜਕ ਦੀ ਮੁਰੰਮਤ ਹੋਈ ਪਰ ਹੁਣ ਜੇਕਰ ਹੁਣ ਖੱਡੇ ਪੈ ਰਹੇ ਹਨ ਤਾਂ ਇਸ ਦੀ ਤੁਰੰਤ ਮੁਰੰਮਤ ਕੀਤੀ ਜਾਣੀ ਜ਼ਰੂਰੀ ਹੈ। ਇਸ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਵਲੋਂ 5 ਸਾਲ ਤੱਕ ਸੜਕ ਦੀ ਸਾਂਭ-ਸੰਭਾਲ ਦਾ ਇਕਰਾਰਨਾਮਾ ਹੈ, ਇਸ ਲਈ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।
1-2 ਦਿਨਾਂ ਵਿਚ ਸ਼ੁਰੂ ਹੋਵੇਗਾ ਮੁਰੰਮਤ ਦਾ ਕੰਮ-ਠੇਕੇਦਾਰ
ਜਦੋਂ ਇਸ ਸਬੰਧੀ ਸਤਲੁਜ ਪੁਲ ਤੋਂ ਸਮਰਾਲਾ ਤੱਕ ਸੜਕ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਮਰੀਕ ਸਿੰਘ ਕਾਲੜਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਲੁੱਕ ਦੀ ਸਪਲਾਈ ਨਹੀਂ ਆ ਰਹੀ ਜਿਸ ਕਾਰਨ ਮੁਰੰਮਤ ਦੇ ਕੰਮ ਵਿਚ ਦੇਰੀ ਹੋਈ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਇੱਕ ਹਫ਼ਤੇ ਵਿਚ ਸੜਕ ਦੀ ਮੁਰੰਮਤ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਲੋਕ ਨਿਰਮਾਣ ਵਿਭਾਗ ਦੇ ਜੇ. ਈ. ਦਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਤਾਂ ਉਨ੍ਹਾਂ ਕਿਹਾ ਕਿ ਨਿਰਮਾਣ ਕਰਨ ਵਾਲੀ ਕੰਪਨੀ ਕੋਲ 5 ਸਾਲ ਦਾ ਠੇਕਾ ਹੈ ਜੋ ਇਸ ਦੀ ਮੁਰੰਮਤ ਜਲਦ ਕਰਨਗੇ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਬਰਨਾਲਾ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਖੰਨਾ ਕੌਂਸਲ ਦੇ ਨਵੇਂ ਪ੍ਰਧਾਨ ਜਤਿੰਦਰ ਪਾਠਕ 3 ਅਗਸਤ ਨੂੰ ਸੰਭਾਲਣਗੇ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।