ਤਪਾ ਮੰਡੀ, 1 ਮਾਰਚ (ਵਿਜੇ ਸ਼ਰਮਾ)-ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਵਾਈ.ਐੱਸ. ਸਕੂਲ ਅਤੇ ਗੋਇਲ ਕਲਾਸਸ ਦੇ ਸਹਿਯੋਗ ਨਾਲ ਇਕ ਸ਼ਾਨਦਾਰ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਨਗਰ ਕੌਂਸਲ ਦੀ ਪ੍ਰਧਾਨ ਡਾ: ਸੋਨਿਕਾ ਬਾਂਸਲ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਜਿਨ੍ਹਾਂ ਨੇ ਦੋਵਾਂ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਅਤੇ ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਖੇਤਰਾਂ ਵਿਚ ਦਾਖਲਾ ਲੈਣ ਵਾਲੇ 100 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਤੋਂ ਬਾਅਦ ਕਿਹਾ ਕਿ ਗੋਇਲ ਕਲਾਸਸ ਸੰਸਥਾ ਦਾ ਬਹੁਤ ਵੱਡਾ ਉਪਰਾਲਾ ਹੈ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਕੋਚਿੰਗ ਦੇ ਕੇ ਆਪਣੇ ਸ਼ਹਿਰ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਨੇ ਵਾਈ.ਐਸ. ਸਕੂਲ ਅਤੇ ਗੋਇਲ ਕਲਾਸਸ ਦੇ ਟੀਮ ਨੂੰ ਮੁਬਾਰਕਬਾਦ ਵੀ ਦਿੱਤੀ | ਸਮਾਗਮ ਦੇ ਅੰਤ ਵਿਚ ਗੋਇਲ ਕਲਾਸਸ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੋਇਲ ਵਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਮੁਹਤਬਰਾਂ, ਸਕੂਲ ਪਿ੍ੰਸੀਪਲਾਂ, ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਵਾਈ.ਐਸ. ਸਕੂਲ ਦੇ ਪਿ੍ੰਸੀਪਲ ਮੋਹਿਤ ਜਿੰਦਲ, ਵਾਇਸ ਪਿ੍ੰਸੀਪਲ ਸਚਿਨ ਗੁਪਤਾ ਅਤੇ ਗੋਇਲ ਕਲਾਸਾਂ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੋਇਲ, ਮੈਡਮ ਪੂਜਾ ਰਾਠੌੜ, ਮੈਡਮ ਅਨਮੋਲ ਗੋਇਲ, ਮੈਡਮ ਸੁਪਰਿਆ ਤੋਂ ਇਲਾਵਾ ਪੀਰਖਾਨਾ ਕਮੇਟੀ ਦੇ ਪ੍ਰਧਾਨ ਹੇਮ ਰਾਜ ਸ਼ੰਟੀ ਮੌੜ, ਸਾਬਕਾ ਪ੍ਰਧਾਨ ਸੁਰੇਸ਼ ਕੁਮਾਰ ਪੱਖੋ, ਸ਼ਹਿਰ ਦੇ ਉੱਘੇ ਨਾਗਰਿਕ ਮੌਜੂਦ ਸਨ |