13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

900 ਨਸ਼ੀਲੀਆਂ ਗੋਲੀਆਂ, 75 ਸ਼ੀਸ਼ੀਆਂ ਸਮੇਤ ਇਕ ਕਾਬੂ

ਅਜੀਤ ਡੈਸਕ 30-03-2026
ਬਰਨਾਲਾ, 29 ਮਾਰਚ (ਰਾਜ ਪਨੇਸਰ)-ਟਰਾਈਡੈਂਟ ਫ਼ੈਕਟਰੀ ਸੰਘੇੜਾ (ਬਰਨਾਲਾ) ਨਜ਼ਦੀਕ ਬੇਆਬਾਦ ਕਾਲੋਨੀ 'ਚ ਛਾਪੇਮਾਰੀ ਕਰਦਿਆਂ ਇਕ ਵਿਅਕਤੀ ਨੂੰ 900 ਨਸ਼ੀਲੀਆਂ ਗੋਲੀਆਂ, 75 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਪੱਪੂ ਸਿੰਘ ਪੱੁਤਰ ਜਰਨੈਲ ਸਿੰਘ ਵਾਸੀ ਬਰਨਾਲਾ ਨਸ਼ਾ ਵੇਚਣ ਦਾ ਆਦੀ ਹੈ ਜੋ ਕਿ ਅੱਜ ਵੀ ਭਾਰੀ ਮਾਤਰਾ 'ਚ ਨਸ਼ਾ ਲਿਆ ਕੇ ਬਰਨਾਲਾ ਏਰੀਏ 'ਚ ਵੇਚਣ ਦੀ ਫ਼ਿਰਾਕ ਵਿਚ ਹੈ | ਪੂਰੀ ਟੀਮ ਸਮੇਤ ਟਰਾਈਡੈਂਟ ਫ਼ੈਕਟਰੀ ਨਜ਼ਦੀਕ ਬੇਆਬਾਦ ਕਾਲੋਨੀ 'ਚ ਛਾਪੇਮਾਰੀ ਕਰ ਕੇ ਪੱਪੂ ਸਿੰਘ ਨੂੰ 900 ਨਸ਼ੀਲੀਆਂ ਗੋਲੀਆਂ, 75 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ 400 ਲੀਟਰ ਲਾਹਣ ਅਤੇ 40 ਲੀਟਰ ਨਜਾਇਜ਼ ਸ਼ਰਾਬ ਬਰਾਮਦ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।