31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਲੱੁਟ ਖੋਹ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 01-05-2026

ਹੰਡਿਆਇਆ, 30 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਪੁਲਿਸ ਚੌਕੀ ਹੰਡਿਆਇਆ ਵਲੋਂ ਲੱੁਟ ਖੋਹ ਕਰਨ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪੁਲਿਸ ਚੌਕੀ ਹੰਡਿਆਇਆ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਬੂਟਾ ਸਿੰਘ ਤੇ ਹੌਲਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਕਰਨ ਪੱੁਤਰ ਰਾਜਵੀਰ ਸਿੰਘ ਵਾਸੀ ਨਰਾਲਾ ਤਹਿਸੀਲ ਤੇ ਜ਼ਿਲ੍ਹਾ ਰਾਥਰਸ (ਯੂ.ਪੀ) ਅਤੇ ਗੁਲਸ਼ਨ ਕੁਮਾਰ ਪੱੁਤਰ ਸ਼ਸ਼ੀ ਭੂਸ਼ਨ ਵਾਸੀ ਲੱੁਧੜ ਪੱਤੀ ਚੌਕ ਹੰਡਿਆਇਆ ਨੇ ਬਿਆਨ ਦਰਜ ਕਰਵਾਏ ਕਿ ਫ਼ਤਿਹਗੜ੍ਹ ਛੰਨਾ ਰੋਡ ਅਤੇ ਗਊਸ਼ਾਲਾ ਹੰਡਿਆਇਆ ਨੇੜਿਉਂ ਇਕ ਵਿਅਕਤੀ ਨੇ ਮੋਬਾਈਲ ਫ਼ੋਨ ਖੋਹ ਲਏ | ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਪੱੁਤਰ ਭਜਨ ਸਿੰਘ ਵਾਸੀ ਵਾਰਡ ਨੰ: 10 ਭਾਈਕਾ ਖੂਹ, ਧਰਮਕੋਟ ਜ਼ਿਲ੍ਹਾ ਮੋਗਾ ਨੂੰ ਗਿ੍ਫ਼ਤਾਰ ਕੀਤਾ ਹੈ | ਜਿਸ ਪਾਸੋਂ 2 ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਨੰਬਰੀ ਪੀ.ਬੀ. 67 ਡੀ-4451 ਬਰਾਮਦ ਕਰ ਕੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਇਕ ਤੰਦਰੁਸਤ ਜੀਵਨ ਬਤੀਤ ਕਰਨ ਲਈ ਸਾਫ਼-ਸੁਥਰੇ ਵਾਤਾਵਰਨ ਦਾ ਹੋਣਾ ਬਹੁਤ ਜ਼ਰੂਰੀ ਹੈ-ਐੱਸ.ਡੀ.ਐੱਮ. ਗੋਇਲ <br/> ਅਗਲੀ ਖ਼ਬਰ ਮਰਦਮਸ਼ੁਮਾਰੀ-2027 ਤਹਿਤ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਅਤੇ ਹੋਰ ਹਸਤੀਆਂ ਨੇ ਕੀਤੀ ਸਵੈ-ਗਣਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।