21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਾਰਤ ਮਾਲਾ ਸੜਕ ਨਿਰਮਾਣ ਦਾ ਵਿਰੋਧ ਕਰ ਰਹੇ 50 ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ <br/>

ਅਜੀਤ ਡੈਸਕ 13-05-2026
ਸ਼ਹਿਣਾ, 12 ਮਈ (ਸੁਰੇਸ਼ ਗੋਗੀ)-ਸ਼ਹਿਣਾ ਨੇੜੇ ਲੰਘਦੀ ਭਾਰਤ ਮਾਲਾ ਸੜਕ ਦਾ ਵਿਰੋਧ ਕਰ ਰਹੇ ਰੋਡ ਰੋਕੂ ਸੰਘਰਸ਼ ਕਮੇਟੀ ਦੇ 50 ਦੇ ਕਰੀਬ ਕਿਸਾਨਾਂ ਨੂੰ ਸਵੇਰੇ ਹੀ ਪੁਲਿਸ ਨੇ ਐਸ.ਪੀ ਅਸ਼ੋਕ ਸ਼ਰਮਾ, ਜਸਕਰਨ ਸਿੰਘ ਬਰਾੜ ਡੀ.ਐਸ.ਪੀ ਤਪਾ, ਬਲਜੀਤ ਸਿੰਘ ਇੰਚਾਰਜ ਸੀ.ਆਈ.ਏ, ਥਾਣਾ ਮੁਖੀ ਰੈਨੂੰ ਪਰੋਚਾ, ਤਹਿਸੀਲਦਾਰ ਮਨਮੋਹਨ ਆਦਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਵਿਚ ਸਵੇਰੇ ਹੀ ਭਾਰਤ ਮਾਲਾ ਸੜਕ ਤੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਧਿਕਾਰੀਆਂ ਨਾਲ ਗੱਲ ਕਰਵਾ ਦਿੰਦੇ ਹਾਂ, ਪਰ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ ਸਨ | ਕਿਸਾਨਾਂ ਨੇ ਕਿਹਾ ਕਿ ਆਪਣੀਆਂ ਜ਼ਮੀਨਾਂ ਖੁੱਸਣ ਦਾ ਉਨ੍ਹਾਂ ਨੂੰ ਬੇਹੱਦ ਦੱੁਖ ਹੈ, ਕਿਉਂਕਿ ਇੱਥੋਂ ਜੱਦੀ ਜ਼ਮੀਨ ਹੱਥਾਂ ਵਿਚ ਚਲੀ ਜਾਣ ਉਪਰੰਤ ਪੰਜਾਬ ਵਿਚ ਕਿਤੇ ਵੀ ਜ਼ਮੀਨ ਨਹੀਂ ਮਿਲਣੀ ਅਤੇ ਕਿਸਾਨਾਂ ਨੇ ਜ਼ਮੀਨਾਂ ਦਾ ਮੁਆਵਜ਼ਾ ਵੀ ਘੱਟ ਦਿੱਤੇ ਜਾਣ ਦਾ ਰੋਸ ਜ਼ਾਹਰ ਕੀਤਾ ਸੀ | ਪੁਲਿਸ ਪ੍ਰਸ਼ਾਸਨ ਵਲੋਂ ਰੋਡ ਰੋਕੂ ਸੰਘਰਸ਼ ਕਮੇਟੀ ਦੇ ਸੰਧੂ ਕਲਾਂ, ਸ਼ਹਿਣਾ, ਵਿਧਾਤੇ ਆਦਿ ਥਾਵਾਂ 'ਤੇ ਟੈਂਟ ਅਤੇ ਤੰਬੂ ਲਾ ਕੇ ਬੈਠੇ ਕਿਸਾਨਾਂ ਨੂੰ ਜਬਰੀ ਗੱਡੀਆਂ ਵਿਚ ਬਿਠਾ ਕੇ ਸੀ.ਆਈ.ਏ ਸਟਾਫ਼ ਭੇਜ ਦਿੱਤਾ ਅਤੇ ਉਨ੍ਹਾਂ ਦੇ ਤੰਬੂ ਅਤੇ ਟੈਂਟ ਵੀ ਪੱੁਟ ਦਿੱਤੇ | ਜ਼ਿਕਰਯੋਗ ਹੈ ਕਿ ਰੋਡ ਰੋਕੂ ਸੰਘਰਸ਼ ਕਮੇਟੀ ਦੇ 6 ਕਿਸਾਨ ਆਗੂਆਂ ਤੇ ਕੁੱਝ ਦਿਨ ਪਹਿਲਾਂ ਹੀ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਸੀ |

ਪਿਛਲੀ ਖ਼ਬਰ ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਧਨੌਲਾ, ਤਪਾ ਤੇ ਭਦੌੜ ਲਈ 26 ਨੂੰ ਹੋਣਗੀਆਂ ਚੋਣਾਂ- ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਮਨਰੇਗਾ ਕਰਮਚਾਰੀਆਂ ਨੇ ਬੀ.ਡੀ.ਪੀ.ਓ. ਨੂੰ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।