25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵਲੋਂ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ

ਅਜੀਤ ਡੈਸਕ 29-06-2026
ਤਪਾ ਮੰਡੀ, 28 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਲਾਡਲੇ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵਲੋਂ ਨਗਰ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਕਾ ਤੀਸਰਾ ਵਿਸ਼ਾਲ ਜਾਗਰਣ ਮਹਾਂਉਤਸਵ ਸ੍ਰੀ ਰਾਮ ਲੀਲ੍ਹਾ ਗਰਾਉਂਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ । ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ । ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ । ਸਮਾਗਮ ਮੌਕੇ ਗਣੇਸ਼ ਪੂਜਣ ਦੀ ਰਸਮ ਬਨਾਰਸੀ ਦਾਸ ਸ਼ੰਕਰ ਲਾਲ, ਪੂਜਨ ਦੀ ਰਸਮ ਸੇਵਾ ਮੁਕਤ ਏ.ਡੀ.ਸੀ. ਪ੍ਰਵੀਨ ਗੋਇਲ, ਜੋਤੀ ਪ੍ਰਚੰਡ ਦੀ ਰਸਮ ਸ੍ਰੀਮਤੀ ਦੇਵਕੀ ਦੇਵੀ, ਝੰਡੇ ਦੀ ਰਸਮ ਸਤਪਾਲ ਮੌੜ, ਛਪਣ ਭੋਗ ਦੀ ਰਸਮ ਜੈਨ ਗਿਫ਼ਟ ਗੈਲਰੀ ਤਪਾ, ਬਾਬਾ ਕਾ ਸ਼ਿੰਗਾਰ ਦੀ ਰਸਮ ਰਾਜ ਰਾਈਸ ਮਿਲ (ਬਨੀ), 108 ਜੋਤੀ ਪ੍ਰਚੰਡ ਦੀ ਰਸਮ ਅਮਰਜੀਤ ਸਿੰਘ ਧਾਲੀਵਾਲ ਅਤੇ ਦੀਪਕ ਪ੍ਰਚੰਡ ਦੀ ਰਸਮ ਸਮਾਜ ਸੇਵੀ ਮੋਹਿਤ ਸਿੰਗਲਾ ਆਦਿ ਵਲੋਂ ਪਰਿਵਾਰਾਂ ਸਮੇਤ ਅਦਾ ਕੀਤੀ ਗਈ। ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਕੇ ਭਜਨਾਂ ਦਾ ਗੁਣਗਾਨ ਪ੍ਰਸਿੱਧ ਭਜਨ ਗਾਇਕ ਵਿਸ਼ਾਲ ਗੋਇਲ ਧੂਰੀ, ਲੋਕੇਸ਼ ਲੱਡੂ ਬਠਿੰਡਾ ਅਤੇ ਦੀਦੀ ਮੀਨੂੰ ਸ਼ਰਮਾ (ਸ੍ਰੀ ਵਰਿੰਦਾਵਨ ਵਾਲੇ) ਨੇ ਪ੍ਰਭੂ ਖਾਟੂ ਸ਼ਿਆਮ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ । ਸਮਾਗਮ ਮੌਕੇ ਕੌਂਸਲਰ ਸਰਸਵਤੀ ਦੇਵੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਕੇ ਆਪਣੀ ਹਾਜ਼ਰੀ ਲਵਾਈ । ਇਸ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਸਮਾਜ ਸੇਵੀ ਕਲੱਬਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਜਾਗਰਣ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਪਵਨ ਯਾਦਵ ਬਠਿੰਡਾ ਵਾਲਿਆਂ ਵਲੋਂ ਬਾਖ਼ੂਬੀ ਢੰਗ ਨਾਲ ਅਦਾ ਕੀਤੀ ਗਈ। ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਅਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਵਲੋਂ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਮਕਸਦ ਸਦਕਾ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ । ਲਾਡਲੇ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵਲੋਂ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਭਗਵਾਨ ਦਾਸ, ਸੰਤ ਬਾਬਾ ਰਾਜਗਿਰੀ, ਸੰਤ ਬਾਬਾ ਵਿਵੇਕ ਮੁਨੀ, ਪੰਡਿਤ ਅਨਿਲ ਸ਼ਰਮਾ, ਪੰਡਿਤ ਰਾਹੁਲ ਸ਼ਾਸਤਰੀ (ਉਜੈਨ ਵਾਲੇ), ਪੰਡਤ ਕਾਲਾ ਰਾਮ ਵੇਦ ਪਾਠੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਾਬਕਾ ਕੌਂਸਲਰ ਟੀਟੂ ਦੀਕਸ਼ਤ, ਕੌਂਸਲਰ ਗੁਰਮੀਤ ਸਿੰਘ ਰੋੜ, ਕੌਂਸਲਰ ਧਰਮਪਾਲ ਸ਼ਰਮਾ, ਡਾਕਟਰ ਨਰੇਸ਼ ਬਾਂਸਲ, ਸਮਾਜ ਸੇਵੀ ਰਘਵੀਰ ਚੰਦ ਅਗਰਵਾਲ, ਅਮਰਜੀਤ ਸਿੰਘ ਧਾਲੀਵਾਲ, ਮਹਿਮਾ ਚੱਠਾ, ਡਾ: ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਗੋਦੀ, ਅਨੀਸ਼ ਮੌੜ ਤੋਂ ਇਲਾਵਾ ਮੰਡਲ ਦੇ ਅਸ਼ੋਕ ਕੁਮਾਰ, ਗੋਪਾਲ ਜੈਨ, ਹਨੀ ਜਿੰਦਲ, ਰਕੇਸ਼ ਗਰਗ, ਅੰਕਿਤ ਸਿੰਗਲਾ, ਐਸਲੇ ਬਾਂਸਲ, ਗੌਤਮ ਬਾਂਸਲ, ਰਵੀ ਕੁਮਾਰ, ਜਿੰਮੀ ਮੌੜ, ਅਸ਼ਵਨੀ ਕਾਂਸਲ, ਰੋਹਿਤ ਕੁਮਾਰ, ਕਨਾਲ ਮਿੱਤਲ, ਮਨੀਤ ਜੈਨ, ਬਲਰਾਮ ਗਰਗ, ਨੀਰਜ ਸਿੰਗਲਾ, ਈਸ਼ਵਰ ਗੋਇਲ, ਚੈਰਵ ਗਰਗ, ਘਣਸਿਆਮ ਅਤੇ ਮਨੀਸ਼ ਕੁਮਾਰ ਹਾਜ਼ਰ ਸਨ ।
ਪਿਛਲੀ ਖ਼ਬਰ ਪਿੰਡ ਬੱਲੋਕੇ ਵਿਖੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤਾ ਨਹਿਰੀ ਮੋਘੇ ਦਾ ਉਦਘਾਟਨ ਅਗਲੀ ਖ਼ਬਰ ਸਦਰ ਬਾਜ਼ਾਰ ’ਚ ਦੋ ਦੁਕਾਨਾਂ ਨੂੰ ਇੱਕੋ ਰਾਤ ਚੋਰਾਂ ਨੇ ਬਣਾਇਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।