12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪਿੰਡ ਭਗਤਪੁਰਾ ਦੀ ਫਿਰਨੀ ਦਾ ਹੋਇਆ ਬੁਰਾ ਹਾਲ

ਅਜੀਤ ਡੈਸਕ 30-06-2026
ਸ਼ਹਿਣਾ, 29 ਜੂਨ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਮੌੜ ਦੀ ਫਿਰਨੀ ’ਤੇ ਗੰਦਾ ਪਾਣੀ ਖੜਨ ਨਾਲ ਕਿਸੇ ਪਾਸੇ ਵੀ ਲੰਘਣ ਲਈ ਰਸਤਾ ਨਹੀਂ ਰਿਹਾ। ਕਾਂਗਰਸੀ ਆਗੂ ਸੇਵਕ ਸਿੰਘ ਧਰਮਸੋਤ ਨੇ ਕਿਹਾ ਕਿ ਪਿੰਡ ਦੇ ਚਾਰ ਚੁਫੇਰੇ ਕਹਿਣ ਨੂੰ ਤਾਂ ਭਾਵੇਂ ਪੱਕੀ ਸੜਕ ਵਾਲੀ ਫਿਰਨੀ ਬਣੀ ਹੋਈ ਹੈ, ਪਰ ਗੰਦੇ ਪਾਣੀ ਦਾ ਨਿਕਾਸ ਢੁਕਵਾਂ ਨਾ ਹੋਣ ਕਾਰਨ ਗੰਦਾ ਪਾਣੀ ਰਸਤਿਆਂ ਵਿਚ ਖੜ ਰਿਹਾ ਹੈ। ਪਾਣੀ ਖੜਨ ਨਾਲ ਰਸਤੇ ਨੀਵੇਂ ਹੋ ਚੁੱਕੇ ਹਨ ਅਤੇ ਥਾਂ-ਥਾਂ ’ਤੇ ਡੂੰਘੇ ਖੱਡੇ ਵੀ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਰਨੀ ਤੋਂ ੳੁੱਤੋਂ ਪੈਦਲ ਲੰਘਣਾ ਤਾਂ ਇਕ ਪਾਸੇ ਰਿਹਾ, ਕੋਈ ਵੀ ਵਹੀਕਲ ਲੰਘਾਉਣ ਤੋਂ ਡਰਾਈਵਰ ਇਸ ਲਈ ਸੰਕੋਚ ਕਰਦਾ ਹੈ ਕਿ ਚਿੱਕੜ ਤੇ ਗਾਰੇ ਵਿਚ ਕਿਤੇ ਉਸ ਦੀ ਗੱਡੀ ਨਾ ਫਸ ਜਾਵੇ। ਜਿਸ ਲਈ ਲੋਕਾਂ ਨੂੰ ਪਿੰਡ ਦੇ ਵਿਚਕਾਰ ਦੀ ਆਪਣੇ ਸਾਧਨ ਲੈ ਕੇ ਲੰਘਣਾ ਪੈਂਦਾ ਹੈ। ਸੇਵਕ ਸਿੰਘ ਧਰਮਸੋਤ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਤੋਂ ਭਾਵੇਂ ਪਿੰਡ ਵਿਚ ਲੱਖ ਵਿਕਾਸ ਕਾਰਜ ਹੋਏ ਹੋਣ, ਪਰ ਪਿੰਡ ਵਿਚ ਬਾਹਰੋਂ ਆਉਣ ਵਾਲੇ ਵਿਅਕਤੀ ’ਤੇ ਪਿੰਡ ਦੀ ਫਿਰਨੀ ਦੇਖ ਕੇ ਕੀ ਪ੍ਰਭਾਵ ਪੈਂਦਾ ਹੈ ਇਸ ਦਾ ਅੰਦਾਜ਼ਾ ਲੋਕ ਭਲੀਭਾਂਤੀ ਲਾਉਣਾ ਜਾਣਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਥਾਂ-ਥਾਂ ’ਤੇ ਗੰਦਾ ਪਾਣੀ ਖੜਨ ਨਾਲ ਮੱਛਰ ਤੇ ਮੱਖੀਆਂ ਫੈਲ ਰਹੀਆਂ ਹਨ ਅਤੇ ਲੋਕਾਂ ਦੇ ਬਿਮਾਰ ਹੋਣ ਦਾ ਖ਼ਦਸ਼ਾ ਹੈ।
ਪਿਛਲੀ ਖ਼ਬਰ ਅੱਜ ਪੰਜਾਬ ਭਰ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਦਫ਼ਤਰਾਂ ਮੂਹਰੇ ਦਿੱਤੇ ਜਾਣਗੇ ਰੋਸ ਧਰਨੇ - ਰਾਜ ਸਿੰਘ ਥੇੜ੍ਹੀ ਅਗਲੀ ਖ਼ਬਰ ਨੌਜਵਾਨ ਆਗੂਆਂ ਦੀ ਗ੍ਰਿਫ਼ਤਾਰੀ ਵਿਰੁੱਧ ਭਾਕਿਯੂ ਡਕੌਂਦਾ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।