03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬੀਬੜੀਆਂ ਮਾਈਆਂ ਮੰਦਰ ਨੂੰ ਛੇਤੀ ਕੀਤਾ ਜਾਵੇਗਾ ਏਅਰ ਕੰਡੀਸ਼ਨ-ਅਮਰੀਕ ਸਿੰਘ ਬੀਕਾ ਪ੍ਰਧਾਨ

ਅਜੀਤ ਡੈਸਕ 19-07-2026

ਸ਼ਹਿਣਾ, 18 ਜੁਲਾਈ (ਸੁਰੇਸ਼ ਗੋਗੀ)-ਇਲਾਕੇ ਦੇ ਪ੍ਰਸਿੱਧ ਬੀਬੜੀਆਂ ਮਾਈਆਂ ਮੰਦਰ ਦੀ ਕਾਰ ਸੇਵਾ ਲਗਾਤਾਰ ਚੱਲ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਨੰਬਰਦਾਰ ਅਮਰੀਕ ਸਿੰਘ ਬੀਕਾ ਪ੍ਰਧਾਨ ਬੀਬੜੀਆਂ ਮਾਈਆਂ ਮੰਦਰ ਕਮੇਟੀ ਨੇ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੰਦਰ ਦਾ ਘੇਰਾ ਵਧਾ ਕੇ ਵਿਸਾਲ ਕੀਤਾ ਗਿਆ ਹੈ। ਪੱਥਰ ਲਾਉਣ ਉਪਰੰਤ ਕਮੇਟੀ ਵਲੋਂ ਜਾਲੀ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ 7 ਲੱਖ ਦੇ ਕਰੀਬ ਰਾਸ਼ੀ ਖ਼ਰਚ ਆਵੇਗੀ। ਉਨ੍ਹਾਂ ਦੱਸਿਆ ਕਿ ਜਾਲੀ ਦਾ ਕੰਮ ਖ਼ਤਮ ਹੋਣ ਉਪਰੰਤ ਮੰਦਰ ਨੂੰ ਏਅਰ ਕੰਡੀਸ਼ਨ ਕੀਤਾ ਜਾਵੇਗਾ, ਤਾਂ ਜੋ ਰਾਤ ਸਮੇਂ ਚੌਂਕੀ ਭਰਨ ਵਾਲੇ ਸ਼ਰਧਾਲੂਆਂ ਨੂੰ ਕੋਈ ਸਮੱਸਿਆ ਨਾ ਆਵੇ।

ਪਿਛਲੀ ਖ਼ਬਰ ਜੀ.ਹੋਲੀ ਹਾਰਟ ਪਬਲਿਕ ਸਕੂਲ ’ਚ ਵਿਸ਼ਾਲ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।