ਰੂੜੇਕੇ ਕਲਾਂ, 27 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਦੀਵਾਨ ਟੋਡਰ ਮੱਲ ਵਿਰਾਸਤੀ ਫਾੳਂੂਡੇਸ਼ਨ ਪੰਜਾਬ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਕਾਹਨੇਕੇ ਦਾ ਕੈਨੇਡਾ ਦੀ ਪਾਰਲੀਮੈਂਟ ਵਿਚ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਭਾਈ ਲਖਵਿੰਦਰ ਸਿੰਘ ਕਾਹਨੇਕੇ ਕੈਨੇਡਾ ਵਿਖੇ ਵਿਸ਼ੇਸ਼ ਦੌਰੇ ’ਤੇ ਗਏ ਸਨ। ਜਿਨ੍ਹਾਂ ਨੂੰ ਕਿ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਤੇ ਪੰਜਾਬ ਦੀ ਧਰਤੀ ’ਤੇ ਫਾਊਂਡੇਸ਼ਨ ਵਲੋਂ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਬਦਲੇ ਕੈਨੇਡਾ ਦੀ ਪਾਰਲੀਮੈਂਟ ਵਿਖੇ ਕੇਂਦਰੀ ਮੰਤਰੀ ਰੂਬੀ ਸਹੋਤਾ, ਜਗਵਿੰਦਰ ਐਸ.ਗਹੀਰ ਸੰਸਦ ਮੈਂਬਰ ਮਿਸੀਸਾਗਾ ਮਾਲਟਨ ਕੈਨੇਡਾ ਵਲੋਂ ਸਨਮਾਨਿਤ ਕੀਤਾ ਗਿਆ। ਕੈਨੇਡਾ ਦੇ ਉੱਘੇ ਕਾਰੋਬਾਰੀ ਗਿਆਨ ਸਿੰਘ ਸੰਧੂ, ਅਮਰੀਕਾ ਦੇ ਉੱਘੇ ਕਾਰੋਬਾਰੀ ਸਤਨਾਮ ਸਿੰਘ ਸੰਧੂ, ਰਾਜ ਸਿੰਘ ਗਿੱਲ, ਡਾਕਟਰ ਅੰਮ੍ਰਿਤਪਾਲ ਸਿੰਘ, ਹਰਬੰਸ ਸਿੰਘ ਜੰਡਾਲੀ, ਕਰਨੈਲ ਸਿੰਘ ਸੰਧੂ, ਗੁਰਜਿੰਦਰ ਸਿੰਘ ਗਿੱਲ ਇੰਗਲੈਂਡ ਅਤੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਸਰੀ.ਬੀ.ਸੀ. ਕੈਨੇਡਾ ਅਤੇ ਅਮਰੀਕਾ, ਕੈਨੇਡਾ, ਯੂ.ਕੇ. ਦੇ ਸਮੂਹ ਆਗੂਆਂ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਰੀ ਬੀ.ਸੀ. ਕੈਨੇਡਾ, ਓਨਟਾਰੀਓ ਖਾਲਸਾ ਦਰਬਾਰ ਕੈਨੇਡਾ, ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਐਜੂਕੇਸ਼ਨ ਸੁਸਾਇਟੀ ਕੈਨੇਡਾ ਦੇ ਆਗੂ ਮਹਿੰਦਰ ਸਿੰਘ ਪੰਧੇਰ ਤੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਦਰਜਨਾਂ ਹੋਰ ਵੀ ਸੰਸਥਾਵਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਾਰੀਆਂ ਸੰਸਥਾਵਾਂ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਭਾਈ ਲਖਵਿੰਦਰ ਸਿੰਘ ਕਾਹਨੇਕੇ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਜਹਾਜ਼ੀ ਹਵੇਲੀ ਦੀ ਕਾਰ ਸੇਵਾ ਅਤੇ ਪੰਜਾਬ ਵਿਚ ਸੰਸਥਾ ਵਲੋਂ ਚੱਲ ਰਹੀਆਂ ਸੇਵਾਵਾਂ ਵਿਚ ਵਿਦੇਸ਼ਾਂ ਦੀਆਂ ਸੰਗਤਾਂ ਤੇ ਆਗੂਆਂ ਦਾ ਵਿਸ਼ੇਸ਼ ਸਹਿਯੋਗ ਹੈ।