ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਪਾ ਇਕਾਈ ਨੇ ਕੀਤੀ ਮੀਟਿੰਗ
ਤਪਾ ਮੰਡੀ, 12 ਅਕਤੂਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮੀਟਿੰਗ ਯੂਨਿਟ ਪ੍ਰਧਾਨ ਚਾਨਣ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਵੱਡੀ ਗਿਣਤੀ ’ਚ ਪੈਨਸ਼ਨਰ ਸਾਥੀ ਸ਼ਾਮਿਲ ਹੋਏ। ਇਸ ਮੀਟਿੰਗ ’ਚ ਵੱਖ-ਵੱਖ ਪੈਨਸ਼ਨਰ ਸਾਥੀਆਂ ਸੁਖਦੇਵ ਰਾ ਮ ਸ਼ਰਮਾ, ਸੱਤਦੇਵ ਸ਼ਰਮਾ, ਮਾਸਟਰ ਪ੍ਰੇਮ ਨਾਥ, ਜੋਗਿੰਦਰ ਨਾਥ ਜਿੰਦਲ, ਮਾਸਟਰ ਪਵਨ ਕੁਮਾਰ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ ।
ਤਪਾ ਮੰਡੀ, 12 ਅਕਤੂਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮੀਟਿੰਗ ਯੂਨਿਟ ਪ੍ਰਧਾਨ ਚਾਨਣ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਵੱਡੀ ਗਿਣਤੀ ’ਚ ਪੈਨਸ਼ਨਰ ਸਾਥੀ ਸ਼ਾਮਿਲ ਹੋਏ। ਇਸ ਮੀਟਿੰਗ ’ਚ ਵੱਖ-ਵੱਖ ਪੈਨਸ਼ਨਰ ਸਾਥੀਆਂ ਸੁਖਦੇਵ ਰਾ ਮ ਸ਼ਰਮਾ, ਸੱਤਦੇਵ ਸ਼ਰਮਾ, ਮਾਸਟਰ ਪ੍ਰੇਮ ਨਾਥ, ਜੋਗਿੰਦਰ ਨਾਥ ਜਿੰਦਲ, ਮਾਸਟਰ ਪਵਨ ਕੁਮਾਰ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ । ਆਪਣੇ ਸੰਬੋਧਨ ’ਚ ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਜਥੇਬੰਦੀ ਦੀ ਅਗਲੇਰੀ ਰਣਨੀਤੀ ਸਬੰਧੀ ਵਿਚਾਰ ਚਰਚਾ ਕੀਤੀ । ਉਨ੍ਹਾਂ ਸਰਕਾਰ ਵਲੋਂ ਨਿਭਾਏ ਜਾ ਰਹੇ ਰੋਲ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਗਾਮੀ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ ਗਿਆ। ਅੰਤ ’ਚ ਚਾਨਣ ਸਿੰਘ ਯੂਨਿਟ ਪ੍ਰਧਾਨ ਨੇ ਸਾਰੇ ਹਾਜ਼ਰ ਪੈਨਸ਼ਨਰ ਸਾਥੀਆਂ ਦਾ ਮੀਟਿੰਗ ਵਿਚ ਪਹੁੰਚਣ ’ਤੇ ਧੰਨਵਾਦ ਕੀਤਾ। ਮੀਟਿੰਗ ਵਿਚ ਹਰਪਾਲ ਕੌਰ, ਦੇਵਰਾਜ ਗਰਗ, ਮੇਵਾ ਸਿੰਘ, ਸੁਰਜੀਤ ਸਿੰਘ, ਕੇਵਲ ਕ੍ਰਿਸ਼ਨ, ਸ੍ਰੀਪਾਲ, ਪ੍ਰਸ਼ੋਤਮ ਦਾਸ, ਸੋਹ ਣ ਲਾਲ, ਨਰਿੰਦਰ ਕੁਮਾਰ, ਮਲਕੀਤ ਸਿੰਘ, ਹਰਬੰਸ ਲਾਲ, ਬਲਦੇਵ ਰਾਮ, ਹਮੀਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।