13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੇਖਾ ਰੋਡ ਗਲੀ ਨੰਬਰ 4 ’ਚ ਵੱਡੀ ਐਲ.ਸੀ.ਡੀ. ’ਤੇ ਦਿਖਾਈ ਜਾ ਰਹੀ ਰਮਾਇਣ

ਬਰਨਾਲਾ, 12 ਅਕਤੂਬਰ (ਨਰਿੰਦਰ ਅਰੋੜਾ)-ਸ਼ਹਿਰ ਦੇ ਸੇਖਾ ਰੋਡ ਗਲੀ ਨੰਬਰ 4 ਵਿਚ ਵੱਡੀ ਐਲ. ਸੀ.

ਅਜੀਤ ਡੈਸਕ 13-10-2026
ਬਰਨਾਲਾ, 12 ਅਕਤੂਬਰ (ਨਰਿੰਦਰ ਅਰੋੜਾ)-ਸ਼ਹਿਰ ਦੇ ਸੇਖਾ ਰੋਡ ਗਲੀ ਨੰਬਰ 4 ਵਿਚ ਵੱਡੀ ਐਲ.ਸੀ.ਡੀ ਸਕਰੀਨ ਲਗਾ ਕੇ ਭਗਵਾਨ ਰਾਮ ਦੀ ਪਾਵਨ ਕਥਾ ਰਮਾਇਣ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਦੀਪਕ ਜਿੰਦਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਧਰਮ ਨਾਲ ਜੁੜ ਸਕਣ। ਰਮਾਇਣ ਦੇਖਣ ਲਈ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਪਹੁੰਚੇ ਅਤੇ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਦਾ ਪ੍ਰਸਾਰਨ ਦੇਖਿਆ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਰਮਾਇਣ ਦਾ ਪ੍ਰਸਾਰਨ ਸ਼ੁਰੂ ਕਰਨ ਤੋਂ ਪਹਿਲਾਂ ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਬਾਂਸਲ ਨਾਨਾ ਵਲੋਂ ਮਹਾਰਾਜਾ ਅਗਰਸੈਨ ਦੀ ਪੂਜਾ-ਅਰਚਨਾ ਅਤੇ ਆਰਤੀ ਕੀਤੀ ਗਈ। ਇਸ ਉਪਰੰਤ ਸ਼ਰਧਾਲੂਆਂ ਨੂੰ ਹਨੂੰਮਾਨ ਅੰਸ਼ ਫ਼ਿਲਮ ਵੀ ਦਿਖਾਈ ਗਈ। ਐਡਵੋਕੇਟ ਜਿੰਦਲ ਨੇ ਕਿਹਾ ਕਿ ਰਮਾਇਣ ਦਿਖਾਉਣ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਸੱਭਿਆਚਾਰ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਹੈ। ਇਹ ਰਮਾਇਣ ਦਾ ਪ੍ਰਸਾਰਨ ਦੁਸਹਿਰਾ ਤਿਉਹਾਰ ਤੱਕ ਹਰ ਰੋਜ਼ ਜਾਰੀ ਰਹੇਗਾ। ਇਸ ਮੌਕੇ ਰਾਕੇਸ਼ ਗੋਇਲ, ਜਿੰਮੀ, ਸਤਪਾਲ ਸੱਤਾ, ਨਰੇਸ਼ ਕਾਂਸਲ, ਹੈਪੀ ਗੋਇਲ, ਜੈਪਾਲ, ਪ੍ਰਦੀਪ ਮੰਗਾ, ਸੁਰੇਸ਼ ਕਾਲਾ, ਮੱਖਣ ਗਰਗ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਨਕਲੀ ਦੇਸੀ ਘਿਓ ਬਣਾਉਣ ਵਾਲੀ ਥਾਂ ’ਤੇ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।