20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਾਲ ਗੀਤ ਪਿਤਾ ਜੀ * ਓਮਕਾਰ ਸੂਦ ਬਹੋਨਾ *

ਅਜੀਤ ਡੈਸਕ 31-01-2026

ਪਿਤਾ ਜੀ ਸਕੂਲ ਮੈਨੂੰ ਜਦੋਂ ਛੱਡ ਆਉਂਦੇ ਸੀ।
ਚੂਰੀ ਵਾਲਾ ਟਿਫਨ ਵੀ ਹੱਥ 'ਚ ਫੜਾਉਂਦੇ ਸੀ।
ਨਿੱਕਾ ਹੁੰਦਾ ਬੜੀਆਂ ਸ਼ਰਾਰਤਾਂ ਸੀ ਕਰਦਾ।
ਛੱਡ ਕੇ ਸਕੂਲ ਮੁੜ ਘਿੜ ਘਰੇ ਵੜਦਾ।
ਉਦੋਂ ਫਿਰ ਡਾਂਟ ਕੇ ਚਪੇੜ ਇਕ ਲਾਉਂਦੇ ਸੀ,
ਪਿਤਾ ਜੀ...।
ਛੱਪੜਾਂ ਦੇ ਕੰਢੇ ਬੈਠ ਫੱਟੀਆਂ ਸੀ ਪੋਚਦੇ।
ਸੁੰਦਰ ਲਿਖਾਈ ਫਿਰ ਲਿਖਣ ਲਈ ਸੋਚਦੇ।
ਫੱਟੀਆਂ 'ਤੇ ਲਿਖ ਕੇ ਪਹਾੜੇ ਅਸੀਂ ਗਾਉਂਦੇ ਸੀ,
ਪਿਤਾ ਜੀ...।
ਪੱਥਰ ਦੀ ਕਿਸੇ ਕੋਲ, ਲੋਹੇ ਦੀ ਸਲੇਟ ਸੀ,
ਤੱਪੜਾਂ ਦੀ ਥਾਂ ਹੁੰਦੀ ਬੋਰੀ ਸਾਡੇ ਹੇਠ ਸੀ।
ਬੋਰੀਆਂ ਵੀ ਚੁੱਕ ਅਸੀਂ ਘਰ ਤੋਂ ਲਿਆਉਂਦੇ ਸੀ,
ਪਿਤਾ ਜੀ...।
ਕੱਛਿਆਂ-ਪਜਾਮਿਆਂ 'ਚ ਪਹੁੰਚਦੇ ਸਕੂਲ ਸੀ,
ਲੱਤਾਂ ਉਤੇ ਜੰਮੀ ਰਹਿੰਦੀ ਸਾਡੇ ਮਿੱਟੀ ਧੂੜ ਸੀ।
ਐਤਵਾਰ ਵਾਲੇ ਦਿਨ ਮਲ ਮਲ ਨਹਾਉਂਦੇ ਸੀ,
ਪਿਤਾ ਜੀ...।
ਬੋਹੜ ਦੀਆਂ ਦਾੜ੍ਹੀਆਂ ਨੂੰ ਫੜ ਉਤੇ ਚੜ੍ਹਦੇ,
ਅੱਧੀ ਛੁੱਟੀ ਵੇਲੇ ਅਸੀਂ ਮਨ ਆਈਆਂ ਕਰਦੇ।
ਮਾਸਟਰ ਜੀ ਫੜ ਸਾਨੂੰ ਮੁਰਗਾ ਬਣਾਉਂਦੇ ਸੀ,
ਪਿਤਾ ਜੀ...।
ਲੜਦੇ ਸਲੇਟਾਂ ਅਤੇ ਫੱਟੀਆਂ ਦੇ ਨਾਲ ਸੀ,
ਉੱਚੀ-ਉੱਚੀ ਬੋਲ ਅਸੀਂ ਕੱਢ ਦਿੰਦੇ ਗਾਲ੍ਹ ਸੀ।
ਨੱਕ ਅਤੇ ਮੂੰਹ ਅਸੀਂ ਭੰਨਦੇ ਭਨਾਉਂਦੇ ਸੀ,
ਪਿਤਾ ਜੀ...।
ਉਹ ਤਾਂ ਜ਼ਮਾਨਾ ਯਾਰੋ ਬਹੁਤ ਪਿੱਛੇ ਹੋ ਗਿਆ।
ਹੁਣ ਤਾਂ ਸਕੂਲਾਂ ਵਾਲਾ ਰੂਪ ਹੋ ਗਿਆ।
ਅਸੀਂ ਤਾਂ ਬਹੋਨੇ ਪਿੰਡ ਪੜ੍ਹਦੇ-ਪੜ੍ਹਾਉਂਦੇ ਸੀ।
ਪਿਤਾ ਜੀ...।

-2467, ਐਸ.ਜੀ.ਐਮ., ਨਗਰ, ਫਰੀਦਾਬਾਦ-121001 (ਹਰਿਆਣਾ)
ਮੋਬਾਈਲ : 96540-36080

ਪਿਛਲੀ ਖ਼ਬਰ ਮੁੱਖ ਮੰਤਰੀ ਦੀ 10 ਲੱਖ ਰੁਪਏ ਦੀ ਮੁਫ਼ਤ ਸਿਹਤ ਯੋਜਨਾ ਇਤਿਹਾਸਕ ਕਦਮ-ਪਵਨ ਗੁਪਤਾ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।