19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਤਿੱਤਲੀ ਆਈ

ਤਿੱਤਲੀ ਆਈ

ਅਜੀਤ ਡੈਸਕ 19-09-2026

 

ਬਟਰਫਲਾਈ ਬਟਰਫਲਾਈ!
ਕਿੰਨੀ ਸੁੰਦਰ ਤਿੱਤਲੀ ਆਈ!

ਚੁੱਪ-ਚਾਪ ਉਡਦੀ ਕੁਝ ਨਾ ਗਾਉਂਦੀ
ਫਿਰ ਵੀ ਸਾਡੇ ਮਨ ਨੂੰ  ਭਾਉਂਦੀ
ਕਰਦੀ ਹੈ ਇਹ ਸਫਰ ਹਵਾਈ
ਤਿੱਤਲੀ ਆਈ-ਤਿੱਤਲੀ ਆਈ |

ਬਾਗਾਂ ਵਿਚ ਆ ਜਾਂਦੀ ਰੋਜ਼
ਬਾਗ ਨੇ ਇਸ ਦਾ ਏਅਰਪੋਰਟ
ਅੱਜ ਆਈ ਅਤੇ ਕੱਲ੍ਹ ਵੀ ਆਈ
ਤਿੱਤਲੀ ਆਈ-ਤਿੱਤਲੀ ਆਈ |

ਲਾਲ, ਪੀਲੀ, ਨੀਲੀ, ਕਾਲੀ
ਕਿੰਨੇ ਪਿਆਰੇ ਖੰਭਾਂ ਵਾਲੀ
ਰੱਖਦੀ ਆਪਣਾ ਆਪ ਸਜਾਈ
ਤਿੱਤਲੀ ਆਈ-ਤਿੱਤਲੀ ਆਈ |

ਬਹਿ ਜਾਵੇ ਤਾਂ ਸੁੰਦਰ ਲੱਗਦੀ
ਉੜ ਜਾਵੇ ਤਾਂ ਹੋਰ ਵੀ ਫਬਦੀ
ਕਿੰਨੀ ਇਸ ਦੀ ਸੁੰਦਰਤਾਈ
ਤਿੱਤਲੀ ਆਈ-ਤਿੱਤਲੀ ਆਈ |

ਸਾਰੀ ਦੁਨੀਆ ਦੇ ਵਿਚ ਰਹਿੰਦੀ
ਬਾਗਾਂ ਵਿਚ ਫੁੱਲਾਂ 'ਤੇ ਬਹਿੰਦੀ
ਬੱਚੇ ਕਹਿੰਦੇ 'ਬਟਰਫਲਾਈ'
ਤਿੱਤਲੀ ਆਈ-ਤਿੱਤਲੀ ਆਈ |

ਸਾਡੇ ਘਰ ਜੋ ਫੁੱਲ ਲਗਾਏ
ਮਹਿਕ ਇਨ੍ਹਾਂ ਦੀ ਸਭ ਨੂੰ  ਭਾਏ
ਤਿੱਤਲੀ ਮਹਿਕ 'ਤੇ ਖਿੱਚੀ ਆਈ
ਤਿੱਤਲੀ ਆਈ-ਤਿੱਤਲੀ ਆਈ |

ਸੱਚੀਂ ਹੀ ਸੱਚ ਕਹਿੰਦਾ ਹਾਂ ਜੀ
ਤਿੱਤਲੀ ਦੇਖਦਾ ਰਹਿੰਦਾ ਹਾਂ ਜੀ
ਇਸ ਨੇ ਮਨ ਦੀ ਖੁਸ਼ੀ ਵਧਾਈ
ਤਿੱਤਲੀ ਆਈ-ਤਿੱਤਲੀ ਆਈ |
-ਓਮਕਾਰ ਸੂਦ ਬਹੋਨਾ
ਮੋਬਾਈਲ : 96540-36080

ਪਿਛਲੀ ਖ਼ਬਰ ਹੋਈ ਗੱਲ ਬਾਬਿਆਂ ਦੀ ਸੱਚੀ ਅਗਲੀ ਖ਼ਬਰ ਰੁੱਖ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।