07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

...ਦੀਵਾਲੀ ਦਾ ਤਿਉਹਾਰ • ਹਰਮੀਤ ਸਿੰਘ ਅਟਵਾਲ •

...ਦੀਵਾਲੀ ਦਾ ਤਿਉਹਾਰ • ਹਰਮੀਤ ਸਿੰਘ ਅਟਵਾਲ •

ਅਜੀਤ ਡੈਸਕ 07-11-2026

 

ਜਿਧਰ ਨੂੰ  ਵੇਖੋ ਚਹਿਲ-ਪਹਿਲ ਦਿਸ ਆਉਂਦੀ ਹੈ,
ਅੱਜ ਸਾਨੂੰ ਲੱਗੇ ਹਰ ਚੀਜ਼ ਮਨਭਾਉਂਦੀ ਹੈ,
ਰੌਣਕਾਂ ਹੀ ਰੌਣਕਾਂ ਨੇ ਵਿਚ ਤਾਂ ਬਾਜ਼ਾਰ
ਆ ਗਿਆ ਜੀ ਅੱਜ ਹੈ ਦੀਵਾਲੀ ਦਾ ਤਿਉਹਾਰ |

ਜ਼ੋਰਾਂ ਸ਼ੋਰਾਂ ਨਾਲ ਹੋਈ ਘਰਾਂ ਦੀ ਸਫ਼ਾਈ ਹੈ
ਬੱਚੇ ਕਹਿਣ ਅੱਜ ਰੱਜ ਖਾਣੀ ਮਠਿਆਈ ਹੈ
ਨਾਲੇ ਤਾਂ ਪਟਾਖਿਆਂ ਦੀ ਹੋਊ ਭਰਮਾਰ
ਆ ਗਿਆ ਜੀ.... |

ਦੀਵਾਲੀ ਦੀ ਕਹਾਣੀ ਇੰਜ ਦੱਸੇ ਇਤਿਹਾਸ ਜੀ
ਰਾਮ ਜੀ ਦਾ ਕੱਟ ਹੋਇਆ ਸੀਗਾ ਬਨਵਾਸ ਜੀ
ਅਯੁੱਧਿਆ ਨਿਵਾਸੀ ਹੋਏ ਖੁਸ਼ੀ 'ਚ ਖ਼ੁਮਾਰ
ਆ ਗਿਆ ਜੀ... |

ਸਿੱਖ ਸੰਸਾਰ ਵੀ ਦੀਵਾਲੀ ਨੂੰ  ਸਲਾਹੁੰਦਾ ਹੈ
ਛੇਵੇਂ ਗੁਰੂ ਜੀ ਦੇ ਤਹਿ ਦਿਲੋਂ ਗੁਣ ਗਾਉਂਦਾ ਹੈ
ਜਹਾਂਗੀਰੀ ਬੰਦਿਸ਼ 'ਚੋਂ ਆਏ ਜਿਹੜੇ ਬਾਹਰ
ਆ ਗਿਆ ਜੀ... |

ਸੱਚ ਕਹਿੰਦੇ ਦਾਲ਼ ਰੋਟੀ ਹੁੰਦੀ ਚੰਗੀ ਘਰ ਦੀ
ਆਪਣੀ ਮਿਸਾਲ ਹੈ ਦੀਵਾਲੀ ਅੰਬਰਸਰ ਦੀ
ਚਾੲੀਂ ਚਾੲੀਂ ਜਾਂਦੇ ਲੋਕੀਂ ਗੁਰਾਂ ਦੇ ਦੁਆਰ
ਆ ਗਿਆ ਜੀ... |

ਕੁਝ ਲੋਕ ਲੱਛਮੀ ਦੀ ਪੂਜਾ ਵੀ ਨੇ ਕਰਦੇ
ਕਹਿੰਦੇ ਅੱਜ ਪੈਣੇ ਏਹਦੇ ਪੈਰ ਵਿਚ ਘਰ ਦੇ
ਏਸੇ ਲਈ ਹੀ ਰੱਖਦੇ ਨੇ ਖੁੱਲ੍ਹੇ ਉਹ ਦੁਆਰ
ਆ ਗਿਆ ਜੀ.... |

ਸ਼ੁੱਧਤਾ ਦੇ ਨਾਲ ਤਿਓਹਾਰਾਂ ਨੂੰ  ਮਨਾਈਦਾ
ਮਹਾਂਪੁਰਸ਼ਾਂ ਦੀ ਸਿੱਖਿਆ ਨੂੰ  ਅਪਣਾਈ ਦਾ
ਇਹ ਸਿੱਖਿਆ ਸਦਾ ਦਿੰਦੀ ਬੰਦੇ ਨੂੰ  ਹੈ ਤਾਰ
ਆ ਗਿਆ ਜੀ... |
-ਪਿੰਡ ਤੇ ਡਾਕ: ਖੁਰਦਪੁਰ (ਨੇੜੇ ਆਦਮਪੁਰ), ਜ਼ਿਲ੍ਹਾ ਜਲੰਧਰ |
ਮੋਬਾਈਲ : 98155-05287

ਪਿਛਲੀ ਖ਼ਬਰ ਕੀ ਸੋਸ਼ਲ ਮੀਡੀਆ ਵਿਦਿਆਰਥੀਆਂ ਦਾ ਫਾਇਦੇ ਨਾਲੋਂ ਨੁਕਸਾਨ ਵੱਧ ਕਰ ਰਿਹਾ ਹੈ? ਅਗਲੀ ਖ਼ਬਰ ਇਸ ਦੀਵਾਲੀ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।