07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੀਵਾਲੀ ਦਾ ਆਇਆ ਤਿਉਹਾਰ

ਦੀਵਾਲੀ ਦਾ ਆਇਆ ਤਿਉਹਾਰ

ਅਜੀਤ ਡੈਸਕ 07-11-2026


 • ਮਨਜੀਤ ਸਿੰਘ ਘੜੈਲੀ •

ਦੀਵਾਲੀ ਦਾ ਆਇਆ ਤਿਉਹਾਰ,
ਸਜੇ ਹੋਏ ਨੇ ਖ਼ੂਬ ਬਾਜ਼ਾਰ |
ਕਿਧਰੇ ਜਗ-ਮਗ ਲੜੀਆਂ ਜਗਣ,
ਟਿਮ ਟਿਮ ਕਰਦੀਆਂ ਦੂਣੀਆਂ ਫਬਣ |
ਹਲਵਾਈਆਂ ਨੇ ਸਟਾਲਾਂ ਲਾਈਆਂ,
ਭਾਂਤ-ਭਾਂਤ ਦੀਆਂ ਪਈਆਂ ਮਠਿਆਈਆਂ |
ਲਾਲ ਸੇਬ ਤੇ ਸੋਹਣੇ ਕੇਲੇ,
ਲੋਕੀਂ ਭਰ-ਭਰ ਲੈ ਗਏ ਥੈਲੇ |
ਕਿਤੇ ਪਟਾਕੇ ਤੇ ਫੁੱਲਝੜੀਆਂ,
ਸਜੀਆਂ ਖ਼ੂਬ ਦੁਕਾਨਾਂ ਬੜੀਆਂ |
ਰੌਣਕ ਡਾਹਢੀ ਵਿਚ ਬਾਜ਼ਾਰਾਂ,
ਲੋਕੀਂ ਆਉਂਦੇ ਬੰਨ੍ਹ ਕਤਾਰਾਂ |
ਜਗ-ਮਗ ਹੋਈ ਚਾਰੇ ਪਾਸੇ,
ਖੁਸ਼ੀਆਂ ਖੇੜ੍ਹੇ ਡੁੱਲ੍ਹਣ ਹਾਸੇ |
ਲੋਕਾਂ ਨੇ ਘਰ ਖ਼ੂਬ ਸਜਾਏ,
ਬੂਹਿਆਂ ਅੱਗੇ ਫੁੱਲ ਲਟਕਾਏ |
ਦੀਵਿਆਂ ਦੇ ਨਾਲ ਸਜਣ ਬਨੇਰੇ,
ਰੌਸ਼ਨ ਹੋਏ ਚਾਰ-ਚੁਫੇਰੇ |
ਸਾਂਝਾਂ ਦਾ ਇਹ ਦੇਵੇ ਸੰਦੇਸ਼,
ਨਫ਼ਰਤ, ਸਾੜਾ ਮਿਟੇ ਕਲੇਸ਼ |
ਆਓ ਰਲ-ਮਿਲ ਪ੍ਰਣ ਕਰਾਈਏ,
ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈਏ |
-ਪਿੰਡ : ਘੜੈਲੀ (ਬਠਿੰਡਾ) | 
ਮੋਬਾਈਲ : 79860-63165

ਪਿਛਲੀ ਖ਼ਬਰ ਇਸ ਦੀਵਾਲੀ 'ਤੇ ਅਗਲੀ ਖ਼ਬਰ ਦੀਵਾਲੀ ਤੇ ਧਨਤੇਰਸ ਮੌਕੇ ਜਗਰਾਉਂ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਲੋਕਾਂ ਨੇ ਤਿਉਹਾਰੀ ਤੇ ਹੋਰ ਸਾਮਾਨ ਦੀ ਕੀਤੀ ਭਰਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।