19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਹੋਈ ਗੱਲ ਬਾਬਿਆਂ ਦੀ ਸੱਚੀ

ਹੋਈ ਗੱਲ ਬਾਬਿਆਂ ਦੀ ਸੱਚੀ

ਅਜੀਤ ਡੈਸਕ 19-09-2026

 

ਲੱਗ ਪਈ ਆਟਾ ਪੀਸਣ ਚੱਕੀ | 
ਫਿਰਦੀਆਂ ਕੰਮ ਮਸ਼ੀਨਾਂ ਧੱਕੀ,
ਕੀਤੀ ਸਾਇੰਸ ਬੜੀ ਤਰੱਕੀ | 
ਜਨਤਾ ਕਰਤੀ ਬਹੁਤ ਸੁਖਾਲ਼ੀ,
ਢੇਰ ਲਾ ਦਿੱਤੇ ਭਾਨਾਂ ਦੇ | 
ਗੁਣ ਨਹੀਂ ਗਾਏ ਜਾਂਦੇ,
ਅੱਜ ਦੇ ਸਾਇੰਸਦਾਨਾਂ ਦੇ | 

ਸਾਇੰਸ ਬੜੇ ਦਿਖਾਏ ਖੇਲ,
ਚੱਲੇ ਗਾਡਰ ਉਤੇ ਰੇਲ | 
ਖਾਂਦੀ ਕੋਇਲੇ ਛੱਡ ਕੇ ਤੇਲ,
ਬਿਜਲੀ ਗੈਸ ਦਾ ਤਾਲ-ਮੇਲ | 
ਛੱਡਦੀ ਜਾਏ ਸਟੇਸ਼ਨ ਪਿੱਛੇ,
ਜਾਂਦੀ ਵਾਂਗ ਤੂਫ਼ਾਨਾਂ ਦੇ | 
ਮੈਂ ਜਾਵਾਂ ਬਲਿਹਾਰੇ,
ਅੱਜ ਦੇ ਸਾਇੰਸਦਾਨਾਂ ਦੇ | 

ਕਿਧਰੇ ਰਾਕਟ ਜਹਾਜ਼ ਬਣਾਏ,
ਘੰਟਿਆਂ ਵਿਚ ਵਿਦੇਸ਼ ਪੁਚਾਏ | 
ਲਾਵਣ ਪੰਛੀਆਂ ਵਾਂਗ ਉਡਾਰੀ,
ਹੋਈ ਹੈਰਾਨ ਏਹ ਖ਼ਲਕਤ ਸਾਰੀ | 
ਹਵਾ ਵਿਚ ਕਰਾਉਂਦੇ ਸੈਰਾਂ,
ਉੱਡੇ ਵਿਚ ਅਸਮਾਨਾਂ ਦੇ | 
ਗੁਣ ਨਹੀਂ ਗਾਏ ਜਾਂਦੇ,
ਅੱਜ ਦੇ ਸਾਇੰਸਦਾਨਾਂ ਦੇ | 

ਹੱਥਾਂ ਵਿਚ ਮੋਬਾਈਲ ਫੜਾਏ,
ਇੰਟਰਨੈੱਟ ਨੇ ਰੰਗ ਦਿਖਾਏ | 
ਕੀਤੀ ਮੁੱਠੀ ਵਿਚ ਬੰਦ ਦੁਨੀਆਂ,
ਗੱਲਾਂ ਜਾਣ ਨਾ ਏਨੀਆਂ ਸੁਣੀਆਂ | 
ਜਿੰਨੀਆਂ ਏਹ ਸੁਣਾਵੇ
'ਡੁੱਬੜਾ' ਕਿੱਸੇ ਖੋਲ੍ਹ ਸ਼ੈਤਾਨਾਂ ਦੇ | 
ਮੈਂ ਜਾਵਾਂ ਬਲਿਹਾਰੇ,
ਅੱਜ ਦੇ ਸਾਇੰਸਦਾਨਾਂ ਦੇ | 

ਕੀਤੇ ਸਾਇੰਸ ਬੜੇ ਕਿ੍ਸ਼ਮੇ,
ਚੱਲੇ ਇੰਜਨਾਂ ਵਾਲੇ ਧੁੱਕ-ਧੁੱਕ | 
ਕੱਢੀ ਕਾਢ ਟਰੈਕਟਰ ਬਣਗੇ,
ਚੜ੍ਹਦੇ ਟਿੱਬਿਆਂ ਉੱਤੇ ਬੁੱਕ-ਬੁੱਕ | 
ਮੇਰਾ ਦੇਸ਼ ਕੀਤਾ ਖੁਸ਼ਹਾਲ,
ਤੋੜ 'ਤੇ ਦੁੱਖ ਕਿਸਾਨਾਂ ਦੇ | 
ਗੁਣ ਨਹੀਂ ਗਾਏ ਜਾਂਦੇ,
ਅੱਜ ਦੇ ਸਾਇੰਸਦਾਨਾਂ ਦੇ | 

ਪੱਖੇ ਕੂਲਰ ਏ.ਸੀ. ਕਾਰਾਂ,
ਤੋਪ ਮਿਜ਼ਾਇਲਾਂ ਟੈਂਕ ਹਜ਼ਾਰਾਂ | 
ਟੀਵੀ, ਲੈਪਟਾਪ ਕੰਪਿਊਟਰ,
ਮੋਟਰ ਸਾਈਕਲ ਅਤੇ ਸਕੂਟਰ | 
ਕੀ-ਕੀ ਦੱਸਾਂ 'ਭੁੱਲੜਾ'
ਲਾ 'ਤੇ ਖੰਭ ਇਨਸਾਨਾਂ ਦੇ | 
ਮੈਂ ਜਾਵਾਂ ਬਲਿਹਾਰੇ,
ਅੱਜ ਦੇ ਸਾਇੰਸਦਾਨਾਂ ਦੇ | 
-ਜ਼ੀਰਾ  ਮੋਬਾ.: 9417046117

ਪਿਛਲੀ ਖ਼ਬਰ ਪਹਿਲੀ ਮਹਾਨ ਮਹਿਲਾ ਵਿਗਿਆਨੀ ਡਾਕਟਰ ਈ.ਕੇ. ਜਾਨਕੀ ਅੰਮਲ ਅਗਲੀ ਖ਼ਬਰ ਤਿੱਤਲੀ ਆਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।