19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਰੁੱਖ....

ਰੁੱਖ....

ਅਜੀਤ ਡੈਸਕ 19-09-2026

 

ਰੁੱਖ ਨੇ ਫਕੀਰ ਰੱਬ ਦੇ, ਕਾਹਤੋੋਂ ਬੰਦਿਆ ਤੂੰ ਰੁੱਖ ਨੇ ਉਜਾੜੇ |
ਰੁੱਖ ਨੇ ਫਕੀਰ ਰੱਬ ਦੇ, ਕਾਹਤੋਂ ਮਾਰਦੈਂ ਤੂੰ ਰੁੱਖਾਂ ਦੇ ਕੁਹਾੜੇ |
ਮਾਵਾਂ ਜਿਹੀਆਂ ਛਾਵਾਂ ਬਿਨਾਂ ਭੇਦ-ਭਾਵ ਦਿੰਦੇ ਨੇ |
ਆਲ੍ਹਣੇ ਬਣਾਉਂਦੇ ਆ ਕੇ ਲੱਖਾਂ ਹੀ ਪਰਿੰਦੇ ਨੇ |
ਜਾਂਦੇ ਫੇਰ ਵੀ ਨੇ ਅੱਗ ਵਿਚ ਸਾੜੇ |
ਰੁੱਖ ਨੇ ਫਕੀਰ ਰੱਬ ਦੇ, ਕਾਹਤੋਂ ਮਾਰਦੈਂ ਤੂੰ ਰੁੱਖਾਂ ਦੇ ਕੁਹਾੜੇ |
ਰਹੇ ਜੇ ਨਾ ਰੁੱਖ ਸਾਨੂੰ ਸਾਹ ਕਿਵੇਂ ਆਵੇਗਾ?
ਮਾਵਾਂ ਬਾਝੋਂ ਕੌਣ ਸਾਨੂੰ ਗੋਦ 'ਚ ਖਿਡਾਵੇਗਾ?
ਪਿਓਆਂ ਬਾਝੋਂ ਕੋਈ ਚੁੱਕੇ ਨਾ ਕੰਧਾੜੇ |
ਰੁੱਖ ਨੇ ਫਕੀਰ ਰੱਬ ਦੇ, ਕਾਹਤੋਂ ਮਾਰਦੈਂ ਤੂੰ ਰੁੱਖਾਂ ਦੇ ਕੁਹਾੜੇ |
ਦਸ-ਦਸ ਰੁੱਖ ਵੱਢਦੇ ਹੋ ਇਕ ਵੀ ਨਾ ਲਾਉਂਦੇ ਹੋ |
ਆਉਣ ਵਾਲੇ ਜੀਆਂ ਲਈ ਕਹਿਰ ਕਮਾਉਂਦੇ ਹੋ |
ਹਨੇਰੇ ਪਹਿਲਾਂ ਹੀ ਬੜੇ ਨੇ ਗਾਹੜੇ |
ਰੁੱਖ ਨੇ ਫਕੀਰ ਰੱਬ ਦੇ, ਕਾਹਤੋ ਮਾਰਦੈਂ ਤੂੰ ਰੁੱਖਾਂ ਦੇ ਕੁਹਾੜੇ |
ਜਿਊਣਾ ਜੇ ਹੋ ਚਾਹੁੰਦੇ ਗੱਲ ਸੁਣੋ 'ਰਤਨਪਾਲ' ਦੀ  |
ਰੁੱਖ ਵੀ ਨੇ ਲਾਉਣੇ ਨਾਲ਼ੇ ਕਰਨੀ ਸੰਭਾਲ਼ ਵੀ |
ਸੌਖੇ ਹੋ ਜਾਣੇ ਜਿੰਦ ਦੇ ਦਿਹਾੜੇ |
ਰੁੱਖ ਨੇ ਫਕੀਰ ਰੱਬ ਦੇ, ਕਾਹਤੋਂ ਮਾਰਦੈਂ ਤੂੰ ਰੁੱਖਾਂ ਦੇ ਕੁਹਾੜੇ |
-ਵਾਰਡ ਨੰਬਰ 13, ਡਾਕਟਰ ਸੇਠੀ ਸਟਰੀਟ, ਲਹਿਰਾ ਗਾਗਾ-148031 ਜ਼ਿਲ੍ਹਾ ਸੰਗਰੂਰ
ਮੋਬਾਈਲ : 94784-84000

ਪਿਛਲੀ ਖ਼ਬਰ ਤਿੱਤਲੀ ਆਈ ਅਗਲੀ ਖ਼ਬਰ ਰੰਗਲਾ ਪੰਜਾਬ ਮਿਸ਼ਨ’ ਤਹਿਤ ਪਿੰਡ ਸਾਰੋਬਾਦ ਨੂੰ ਮਿਲੀ 15 ਲੱਖ ਰੁਪਏ ਦੀ ਗਰਾਂਟ, ਗਲੀਆਂ ਦੇ ਨਿਰਮਾਣ ਕਾਰਜ ਦੀ ਹੋਈ ਸ਼ੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।