02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਆਓ ਜਾਣੀਏ, ਦੇਸ਼ ਦੇ ਸਭ ਤੋਂ ਲੰਬੇ ਰੇਲ ਤੇ ਸੜਕ ਪੁਲ ਬਾਰੇ

ਅਜੀਤ ਡੈਸਕ 04-07-2026

ਪਿਆਰੇ ਬੱਚਿਓ, ਆਓ ਆਪਾਂ ਬ੍ਰਹਮਪੁੱਤਰ ਨਦੀ 'ਤੇ ਬਣੇ ਬੋਗੀਬੀਲ ਸੜਕ ਤੇ ਰੇਲ ਪੁਲ ਬਾਰੇ ਮਹੱਤਵਪੂਰਨ ਜਾਣਕਾਰੀ ਲਈਏ। ਇਹ ਪੁਲ ਦੇ ਉਪਰ ਸੜਕ ਬਣੀ ਹੋਈ ਹੈ ਤੇ ਹੇਠਾਂ ਰੇਲ ਗੱਡੀ ਲਈ ਰੇਲਵੇ ਲਾਈਨ ਬਣੀ ਹੋਈ ਹੈ। ਇਸ ਪੁਲ ਦੀ ਲੰਬਾਈ 4.94 ਕਿਲੋਮੀਟਰ ਹੈ। ਇਸ 'ਤੇ 5920 ਕਰੋੜ ਰੁਪਏ ਦੀ ਲਾਗਤ ਆਈ ਸੀ। ਇਹ ਦੇਸ਼ ਦਾ ਸਭ ਤੋਂ ਲੰਬਾ ਰੇਲ ਤੇ ਸੜਕੀ ਪੁਲ ਹੈ। ਇਸ ਪ੍ਰਾਜੈਕਟ ਦੀ ਮਨਜ਼ੂਰੀ ਮਾਰਚ 1997 ਵਿਚ ਮਿਲੀ ਸੀ। ਇਸ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 25 ਦਸੰਬਰ, 2018 ਨੂੰ ਕੀਤਾ ਸੀ। ਇਸ ਪੁਲ ਦੀ ਮੰਗ 1965 ਤੋਂ ਇਲਾਕੇ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਸੀ। ਇਸ 'ਤੇ 30 ਲੱਖ ਬੋਰੀ ਸੀਮੈਂਟ ਨਾਲ ਇਸ ਵਿਚ 125 ਮੀਟਰ ਦੇ 39 ਗਾਰਡ ਲੱਗੇ ਹੋਏ ਹਨ। ਇਸ ਪੁਲ ਦੀ ਪਾਣੀ ਤੋਂ 30 ਮੀਟਰ ਦੀ ਉਚਾਈ ਹੈ। ਇਹ ਪੁਲ ਇੰਜੀਨੀਅਰਿੰਗ ਤੇ ਤਕਨੀਕੀ ਸਮਰੱਥਾ ਦੀ ਮਿਸਾਲ ਹੈ। ਇਹ ਪੁਲ ਅਸਾਮ ਦੇ ਡਿਬਰੂਗੜ੍ਹ ਅਤੇ ਬੇਮਾਜੀ ਜ਼ਿਲ੍ਹਿਆਂ ਵਿਚਕਾਰ ਬਣਿਆ ਹੋਇਆ ਹੈ। ਇਸ ਪੁਲ ਦੇ ਬਣਨ ਨਾਲ ਡਿਬਰੂਗੜ੍ਹ ਤੇ ਧੇਮਾਜੀ ਦੀ ਦੂਰੀ 100 ਕਿਲੋਮੀਟਰ ਰਹਿ ਗਈ ਹੈ, ਪਹਿਲਾਂ 500 ਕਿਲੋਮੀਟਰ ਤੋਂ ਵੀ ਵੱਧ ਸੀ, ਜਿਸ ਨੂੰ ਪੂਰਾ ਕਰਨ ਲਈ 24 ਘੰਟੇ ਲੱਗਦੇ ਸਨ। ਇਸ ਪੁਲ ਦੇ ਬਣਨ ਕਰਕੇ ਆਸਾਮ ਤੇ ਅਰੁਨਾਚਲ ਪ੍ਰਦੇਸ਼ ਦੀ ਵੀ ਦੂਰੀ ਘੱਟ ਗਈ ਹੈ।


-ਪਿੰਡ ਤੇ ਡਾਕ: ਹੁਸ਼ਿਆਰਪੁਰ। ਮੋਬਾਈਲ : 94172-69572

ਪਿਛਲੀ ਖ਼ਬਰ ਕਣੀਆਂ ਅਗਲੀ ਖ਼ਬਰ ਰੁੱਖ ਲਗਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।