03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਆ ਗਿਆ ਮਹੀਨਾ ਸਾਵਣ

ਅਜੀਤ ਡੈਸਕ 18-07-2026

ਆਉਣ ਜਦੋਂ ਵੀ ਸਾਉਣ ਘਟਾਵਾਂ,
ਠੰਢੀਆਂ-ਠੰਢੀਆਂ ਵਗਣ ਹਵਾਵਾਂ।

ਪੰਛੀ ਵੀ ਨੇ ਚਹਿ-ਚਹਾਉਂਦੇ,
ਕੱਠੇ ਹੋ ਕੇ ਚੜ੍ਹਚੋਹਲੇ ਪਾਉਂਦੇ।

ਕੋਇਲਾਂ, ਮੋਰ, ਪਪੀਹੇ ਬੋਲਣ,
ਗੁੱਝੇ ਭੇਤ ਦਿਲਾਂ ਦੇ ਖੋਲ੍ਹਣ।

ਛੱਪੜ, ਟੋਭੇ ਨੱਕੋ-ਨੱਕ ਭਰਦੇ,
ਖੱਟੇ ਡੱਡੂ ਟਿਰ ਟਿਰ ਕਰਦੇ।

ਸਤਰੰਗੀ ਪੀਂਘ ਆਕਾਸ਼ੀ ਪੈਂਦੀ,
ਬੁੱਢੀ ਮਾਈ ਇਕ ਝੂਟੇ ਲੈਂਦੀ।

ਨਾਲ ਨਜ਼ਾਰਿਆਂ ਤੱਕਣ ਸਾਰੇ,
ਕੁਦਰਤ ਤੋਂ ਜਾਈਏ ਬਲਿਹਾਰੇ।

ਘਰ ਘਰ ਵਿਚੋਂ ਮਹਿਕਾਂ ਆਵਣ,
ਸਵਾਣੀਆਂ ਪੂੜੇ ਖੀਰ ਪਕਾਵਣ।

ਕਿਧਰੇ ਪਿੱਪਲੀ ਪੀਂਘਾਂ ਪਾਈਆਂ,
ਆਈਆਂ ਨਣਦਾਂ ਤੇ ਭਰਜਾਈਆਂ।

ਸਾਉਣ ਮਹੀਨਾ ਖੁਸ਼ੀਆਂ ਭਰਿਆ,
'ਪੱਤੋ' ਦਾ ਦਿਲ ਲਿਖਣ ਨੂੰ ਕਰਿਆ।

-ਪਿੰਡ ਪੱਤੋ ਹੀਰਾ ਸਿੰਘ (ਮੋਗਾ)।
ਮੋਬਾਈਲ : 94658-21417

ਪਿਛਲੀ ਖ਼ਬਰ ਬਾਬਾ ਫ਼ਰੀਦ ਫ਼ੋਟੋਗ੍ਰਾਫ਼ੀ ਅਚੀਵਰ ਸੁਸਾਇਟੀ ਵਲੋਂ ਸੋਨੀ ਕੈਮਰਾ ਦੀ ਵਿਸ਼ੇਸ਼ ਵਰਕਸ਼ਾਪ ਅਗਲੀ ਖ਼ਬਰ ਬੱਚਿਓ ਕਿਹੋ ਜਿਹਾ ਹੈ ਸੂਰਜੀ ਪਰਿਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।