07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਧਰਤੀ ਦਾ ਸੁਰੱਖਿਆ ਕਵਚ ਹੈ ਓਜ਼ੋਨ ਪਰਤ

ਅਜੀਤ ਡੈਸਕ 15-02-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੂਰੀ ਦੁਨੀਆ ਵਿਚ ਧੂੰਏਂ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਯਤਨ ਹੋਣ ਲੱਗੇ। ਸਾਰੀ ਦੁਨੀਆ ਵਿਚ ਗੱਡੀਆਂ ਦਾ ਪ੍ਰਦੂਸ਼ਣ ਟੈਸਟ ਹੋਣ ਲੱਗਾ। ਬੇਲੋੜੀ ਕਾਰਬਨ ਪੈਦਾ ਕਰਨ ਵਾਲੇ ਵਾਹਨਾਂ ਨੂੰ ਸੜਕਾਂ ਤੋਂ ਹਟਾਇਆ ਜਾਣ ਲੱਗਾ। ਜੇ ਇਹ ਕੋਸ਼ਿਸ਼ਾਂ ਗੰਭੀਰਤਾ ਨਾਲ ਜਾਰੀ ਰਹਿਣ, ਤਾਂ ਸਨ 2040 ਤੱਕ ਓਜ਼ੋਨ 1980 ਵਾਲੀ ਸਥਿਤੀ ਵਿਚ ਆ ਸਕਦੀ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਦੁਨੀਆ ਦੇ ਕਈ ਵੱਡੇ ਦੇਸ਼ ਅਤੇ ਲੀਡਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਹ ਵਾਤਾਵਰਨ ਦੇ ਬਚਾਅ ਨੂੰ ਵਿਕਾਸ ਵਿਚ ਰੁਕਾਵਟ ਸਮਝ ਰਹੇ ਹਨ, ਜਿਸ ਦੇ ਸਾਰੀ ਦੁਨੀਆ ਨੂੰ ਭਿਆਨਕ ਸਿੱਟੇ ਭੁਗਤਣੇ ਪੈ ਸਕਦੇ ਹਨ। ਪਰੰਤੂ ਜੇ ਸਾਰੇ ਰਲ ਕੇ ਕੋਸ਼ਿਸ਼ ਕਰਨਗੇ ਤਾਂ 2060 ਤੱਕ ਅੰਟਾਰਕਟਿਕਾ ਵਾਲਾ 'ਓਜ਼ੋਨ ਹੋਲ' ਠੀਕ ਹੋ ਸਕਦਾ ਹੈ।
ਬ੍ਰੋਮੀਨ, ਕਲੋਰਿਨ ਦੀ ਮਾਤਰਾ ਘਟਣ ਨਾਲ ਓਜ਼ੋਨ ਮੋਰੀਆਂ ਘਟੀਆਂ ਹਨ। ਪਰੰਤੂ ਇਹ ਰਫ਼ਤਾਰ ਬਹੁਤ ਘੱਟ ਹੈ। ਧਰਤੀ ਦੀ ਇਸ ਸੁਰੱਖਿਆ ਸ਼ੀਲਡ ਨੂੰ ਬਚਾਉਣ ਲਈ ਸਰਕਾਰਾਂ ਨੂੰ ਸਖ਼ਤੀ ਨਾਲ ਕਾਨੂੰਨ ਲਾਗੂ ਕਰਨੇ ਹੋਣਗੇ। ਗਰੀਨਹਾਊਸ ਗੈਸਾਂ ਨਾਲ ਜਲਵਾਯੂ ਤੇ ਧਰਤੀ ਦੇ ਤਾਪਮਾਨ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ, ਉਨ੍ਹਾਂ ਨੂੰ ਘਟਾਉਣਾ ਹੋਵੇਗਾ। ਗੱਡੀਆਂ ਦਾ ਪ੍ਰਦੂਸ਼ਣ, ਫੈਕਟਰੀਆਂ ਦਾ ਧੂੰਆਂ, ਕੈਮੀਕਲਾਂ ਦੀ ਬੇਲੋੜੀ ਵਰਤੋਂ ਨੂੰ ਨਿਯੰਤਰਣ ਵਿਚ ਰੱਖਣਾ ਹੋਵੇਗਾ। 363 ਮੁਕਤ ਉਪਕਰਨ ਵਰਤਣੇ ਹੋਣਗੇ। ਫਰਿੱਜ ਜਾਂ ਏ ਸੀ ਸਰਵਿਸ ਅਤੇ ਗੈਸਾਂ ਨੂੰ ਘਟਾਉਣਾ ਹੋਵੇਗਾ। ਗਰੀਨ ਐਨਰਜੀ ਭਾਵ ਇਲੈਕਟਰੀਕਲ ਵਹੀਕਲ ਤੇ ਵਾਤਾਵਰਨ ਸਹਿਯੋਗੀ ਉਪਕਰਨ ਵਧਾਉਣੇ ਹੋਣਗੇ। ਸੂਰਜੀ ਊਰਜਾ ਨੂੰ ਵਧੇਰੇ ਵਰਤੋਂ ਵਿਚ ਲਿਆਉਣਾ ਹੋਵੇਗਾ। ਕੁਦਰਤੀ ਖੇਤੀ ਨੂੰ ਮੁੜ ਤੋਂ ਉਤਸ਼ਾਹਿਤ ਕਰਨਾ ਹੋਵੇਗਾ ਤਾਂ ਕਿ ਖਾਦਾਂ ਅਤੇ ਕੈਮੀਕਲਾਂ ਦੀ ਵਰਤੋਂ ਘੱਟ ਕੀਤੀ ਜਾ ਸਕੇ।
ਇਹ ਕੰਮ ਨਾ ਇਕੱਲੀਆਂ ਸਰਕਾਰਾਂ ਕਰ ਸਕਦੀਆਂ ਹਨ ਤੇ ਨਾ ਹੀ ਸਧਾਰਨ ਲੋਕ ਕਰ ਸਕਦੇ ਹਨ। ਲੋਕਾਂ ਨੂੰ ਨਿੱਜੀ ਲਾਲਚ ਤੇ ਬੇਲੋੜੇ ਮੁਨਾਫ਼ੇ ਤੋਂ ਉੱਪਰ ਉੱਠਣਾ ਹੋਵੇਗਾ। ਸਰਕਾਰਾਂ ਨੂੰ ਜਿੱਥੇ ਸਾਫ਼ ਊਰਜਾ ਤੇ ਵਾਤਾਵਰਨ ਸਹਿਯੋਗੀ ਉਪਕਰਨਾ ਦਾ ਵਿਕਾਸ ਕਰਨਾ ਹੋਵੇਗਾ, ਉੱਥੇ ਇਸ ਮਨੁੱਖੀ ਅਪਰਾਧ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਨੂੰਨ ਬਣਾ ਕੇ ਲਾਗੂ ਕਰਨੇ ਹੋਣਗੇ। ਓਜ਼ੋਨ ਪਰਤ ਨੂੰ ਬਚਾਉਣਾ ਧਰਤੀ 'ਤੇ ਰਹਿੰਦੇ ਹਰ ਮਨੁੱਖ ਦਾ ਮੁੱਢਲਾ ਫ਼ਰਜ਼ ਹੈ। ਜੇ ਓਜ਼ੋਨ ਪਰਤ ਸੁਰੱਖਿਅਤ ਰਹੇਗੀ ਤਾਂ ਹੀ ਧਰਤੀ 'ਤੇ ਜੀਵਨ ਰਹੇਗਾ। ਇਸ ਨੂੰ ਬਚਾਉਣਾ ਮਨੁੱਖਤਾ ਨੂੰ ਬਚਾਉਣਾ ਹੈ, ਜੀਵਨ ਨੂੰ ਬਚਾਉਣਾ ਹੈ, ਕਿਉਂਕਿ 'ਓਜ਼ੋਨ ਪਰਤ' ਸਾਡੀ ਧਰਤੀ ਦਾ ਸੁਰੱਖਿਆ ਕਵਚ ਹੈ। (ਸਮਾਪਤ)

-ਸੰਪਰਕ : 001-416-727-207

ਪਿਛਲੀ ਖ਼ਬਰ ਪੰਜਾਬ ਵਿਚ ਸੈਰ ਸਪਾਟੇ ਦੇ ਵਿਕਾਸ ਦੀ ਗੱਲ ਅਗਲੀ ਖ਼ਬਰ ਅਮਰੀਕਾ ਵਸਦੇ ਪੰਜਾਬੀਆਂ ਦੀਆਂ ਸਫ਼ਲਤਾਵਾਂ ਦਾ ਦਸਤਾਵੇਜ਼ 'ਪੰਜਾਬੀ ਰੂਟਸ ਅਮਰੀਕਨ ਡਰੀਮਜ਼'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।