21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

'ਅੰਮ੍ਰਿਤ ਪਾਨ ਹੈ, ਊਸ਼ਾਪਾਨ'

ਅਜੀਤ ਡੈਸਕ 05-06-2026

ਸਵੇਰੇ ਉੱਠਣ ਤੋਂ ਬਾਅਦ ਪਾਣੀ ਪੀਣ ਨੂੰ ਊਸ਼ਾਪਾਨ ਵੀ ਕਹਿੰਦੇ ਹਨ। ਆਯੁਰਵੇਦ ਵਿਚ ਊਸ਼ਾਪਾਨ ਨੂੰ ਅੰਮ੍ਰਿਤਪਾਨ ਕਿਹਾ ਗਿਆ ਹੈ। ਰੋਗਾਂ ਨੂੰ ਦੂਰ ਕਰਨ ਵਿਚ ਇਹ ਮੁਫ਼ਤ ਤੇ ਸੌਖਾ ਇਲਾਜ ਹੈ। ਊਸ਼ਾਪਾਨ ਨੂੰ ਜਲ ਇਲਾਜ ਜਾਂ ਵਾਟਰ ਥੈਰੇਪੀ ਵੀ ਕਹਿੰਦੇ ਹਨ। ਮੌਜੂਦਾ ਡਾਕਟਰ ਵੀ ਆਯੁਰਵੇਦ ਦੇ ਇਸ ਪ੍ਰਾਚੀਨ ਇਲਾਜ ਦੀ ਮਹੱਤਤਾ ਸਵੀਕਾਰ ਕਰਦੇ ਹਨ।
ਊਸ਼ਾਪਨ ਅਤੇ ਵਿਗਿਆਨਕ ਖੋਜ
ਜਪਾਨ ਦੀ ਇਕ ਸੰਸਥਾ ਨੇ ਆਪਣੇ ਖੋਜ ਅਧਿਐਨ ਵਿਚ ਹੇਠ ਲਿਖੇ ਨਤੀਜੇ ਕੱਢੇ ਹਨ :
ਰਾਤ ਨੂੰ ਨੀਂਦ ਸਮੇਂ ਲਗਭਗ 6 ਘੰਟੇ ਤੱਕ ਹਰ ਵਿਅਕਤੀ ਦੇ ਸਰੀਰ ਵਿਚ ਘੱਟ ਹਲਚਲ ਹੁੰਦੀ ਹੈ। ਇਸ ਵਿਚਾਲੇ ਪੇਟ ਵਲੋਂ ਭੋਜਨ ਹਜ਼ਮ ਕਰਕੇ ਉਸ ਦਾ ਰਸ ਸਾਰੇ ਸਰੀਰ ਵਿਚ ਪਹੁੰਚਾਉਣ ਦਾ ਕੰਮ ਬਰਾਬਰ ਚਲਦਾ ਰਹਿੰਦਾ ਹੈ। ਇਸ ਪ੍ਰਕਿਰਿਆ ਦੇ ਨਾਲ ਸਰੀਰ ਵਿਚ ਨਵੇਂ ਕੋਸ਼ ਬਣਾਉਣੇ ਅਤੇ ਪੁਰਾਣੇ ਕੋਸ਼ਾਂ ਨੂੰ ਮਲ ਦੇ ਰੂਪ ਵਿਚ ਬਾਹਰ ਕੱਢਣ ਦਾ ਕੰਮ ਚਲਦਾ ਰਹਿੰਦਾ ਹੈ।
ਰਾਤ ਨੂੰ ਸਰੀਰ ਦੀ ਹਲਚਲ ਅਤੇ ਸਰੀਰ ਵਿਚ ਪਾਣੀ ਦੇ ਪ੍ਰਵਾਹ ਦੀ ਕਮੀ ਨਾਲ ਥਾਂ-ਥਾਂ ਸਰੀਰ ਵਿਚ ਜ਼ਹਿਰੀਲੇ ਤੱਤ ਇਕੱਠੇ ਹੋ ਜਾਂਦੇ ਹਨ। ਸਵੇਰੇ ਜਾਗਦਿਆਂ ਹੀ ਸਰੀਰ ਵਿਚ ਭਰਪੂਰ ਮਾਤਰਾ ਵਿਚ ਇਕੱਠਾ ਪਾਣੀ ਪੁਹੰਚਾਉਣ ਨਾਲ ਸਰੀਰ ਦੇ ਅੰਦਰੂਨੀ ਅੰਗਾਂ ਦੀ ਧੁਆਈ ਵਰਗੀ ਕਿਰਿਆ ਹੁੰਦੀ ਹੈ, ਜਿਸ ਨਾਲ ਸਹਿਜੇ ਹੀ ਸਰੀਰ ਵਿਚਲੇ ਜ਼ਹਰੀਲੇ ਪਦਾਰਥ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ। ਜੇਕਰ ਇਹ ਜ਼ਹਿਰੀਲੇ ਪਦਾਰਥ ਜਾਂ ਜ਼ਹਿਰ ਸਰੀਰ ਤੋਂ ਬਾਹਰ ਨਹੀਂ ਨਿਕਲਦੇ ਤਾਂ ਅਨੇਕ ਰੋਗਾਂ ਦੇ ਕਾਰਨ ਬਣ ਜਾਂਦੇ ਹਨ। ਇਹ ਜ਼ਹਿਰੀਲੇ ਪਦਾਰਥ ਸਰੀਰ ਵਿਚ ਪੱਥਰੀ ਜਾਂ ਗੱਠ ਦਾ ਰੂਪ ਧਾਰਨ ਕਰ ਜਾਂਦੇ ਹਨ। ਊਸ਼ਾਪਨ ਨਾਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਪੈਦਾ ਹੋਣ ਦਾ ਮੌਕਾ ਹੀ ਨਹੀਂ ਮਿਲਦਾ।
ਊਸ਼ਾਪਾਨ ਦੀ ਵਰਤੋਂ, ਪ੍ਰੀਖਣ ਅਤੇ ਖੋਜ ਨਾਲ ਹੇਠ ਲਿਖੇ ਨਤੀਜੇ ਨਿਕਲੇ ਹਨ:
ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਸਿਰ ਦਰਦ, ਬਲੱਡ ਪ੍ਰੈੱਸ਼ਰ, ਅਨੀਮੀਆ, ਮੋਟਾਪਾ, ਸਿਆਟਿਕਾ, ਦਿਲ ਦੀ ਧੜਕਣ, ਬੇਹੋਸ਼ੀ, ਰੇਸ਼ਾ, ਖੰਘ, ਦਮਾ, ਬ੍ਰੋਂਕਾਈਟਿਸ, ਟੀ.ਬੀ.।
ਮੈਨੇਜਾਈਟਸ, ਲਿਵਰ ਸੰਬੰਧੀ ਰੋਗ, ਸੁਪਨਦੋਸ਼।
ਹਾਈਪਰਐਸਿਡਿਟੀ, ਅਮਲਪਿੱਤ ਗੈਸ ਸੰਬੰਧੀ ਰੋਗ ਤੇ ਤਕਲੀਫ।
ਪੇਚਿਸ, ਗੁਰਦੇ ਦੀ ਬਿਮਾਰੀ, ਕਬਜ਼, ਸ਼ੂਗਰ।
ਨੱਕ ਅਤੇ ਗਲੇ ਸੰਬੰਧੀ ਬਿਮਾਰੀਆਂ।
ਔਰਤਾਂ ਦੀ ਅਨਿਯਮਿਤ ਮਾਹਵਾਰੀ, ਬੱਚੇਦਾਨੀ ਦਾ ਕੈਂਸਰ ਆਦਿ ਸਭ ਰੋਗਾਂ ਦੀ ਜੜ੍ਹ ਕਬਜ਼ ਹੈ। ਊਸ਼ਾਪਾਨ ਕਬਜ਼ ਦਾ ਅਚੂਕ ਇਲਾਜ ਹੈ।
ਊਸ਼ਾਪਾਨ ਦੇ ਨਿਯਮ
ਸਵੇਰੇ ਊਸ਼ਾਪਾਨ ਵਿਚ ਹੀ ਇਹ ਵਰਤੋਂ ਕਰੋ। ਦਿਨ ਵਿਚ ਪਾਣੀ ਪੀਣ ਨਾਲ ਓਨਾ ਲਾਭ ਨਹੀਂ ਹੁੰਦਾ।
ਮੰਜਨ ਜਾਂ ਬਰੁਸ਼ ਕਰਨ ਤੋਂ ਪਹਿਲਾਂ ਪਾਣੀ ਪੀਓ।
60 ਕਿੱਲੋਗ੍ਰਾਮ ਭਾਰ ਵਾਲੇ ਵਿਅਕਤੀ 1 ਲੀਟਰ ਪਾਣੀ ਸਵੇਰੇ ਪੀਣ।
ਪਾਣੀ ਬੈਠ ਕੇ ਪੀਓ, ਖੜ੍ਹੇ ਹੋ ਕੇ ਨਹੀਂ। ਰਾਤ ਨੂੰ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਸਵੇਰੇ ਪੀਓ ਤਾਂ ਜ਼ਿਆਦਾ ਲਾਭ ਹੁੰਦਾ ਹੈ। ਜਿਨ੍ਹਾਂ ਦੇ ਸਰੀਰ ਵਿਚ ਗਰਮੀ ਹੋਵੇ, ਜਲਨ ਰਹਿੰਦੀ ਹੋਵੇ, ਉਹ ਰਾਤ ਨੂੰ ਰੱਖਿਆ ਸਾਦਾ ਪਾਣੀ ਪੀਣ।
ਇਕ ਵਾਰੀ ਵਿਚ ਨਾ ਪੀ ਸਕੋ ਤਾਂ 10-15 ਮਿੰਟ ਵਿਚ ਥੋੜ੍ਹਾ-ਥੋੜ੍ਹਾ ਕਰਕੇ ਪੀਓ।
ਉਸ਼ਾਪਾਨ ਸ਼ੁਰੂ ਕਰਨ ਤੋਂ 10-15 ਦਿਨ ਤੱਕ ਪਿਸ਼ਾਬ ਜ਼ਿਆਦਾ ਤੇ ਜ਼ੋਰ ਨਾਲ ਆਵੇਗਾ ਪਰ ਬਾਅਦ ਵਿਚ ਠੀਕ ਹੋ ਜਾਵੇਗਾ।
ਜਿਨ੍ਹਾਂ ਨੂੰ ਸਰਦੀ ਜ਼ਿਆਦਾ ਲਗਦੀ ਹੋਵੇ, ਹਾਜ਼ਮਾ ਅਗਨੀ ਮੰਦੀ ਹੋਵੇ, ਕਮਜ਼ੋਰੀ ਹੋਵੇ, ਉਹ ਜ਼ਿਆਦਾ ਸਰਦੀਆਂ ਵਿਚ ਹਲਕਾ ਗਰਮ ਪਾਣੀ ਪੀਣ।
ਪਾਣੀ ਪੀ ਕੇ 10 ਮਿੰਟ ਪੇਟ 'ਤੇ ਹੱਥ ਫੇਰਦੇ ਹੋਏ ਖੁਲ੍ਹੀ ਹਵਾ ਵਿਚ ਟਹਿਲੋ। ਇਹ ਕਿਰਿਆ ਕਬਜ਼ ਦੇ ਮਰੀਜ਼ਾਂ ਲਈ ਵਿਸ਼ੇਸ਼ ਲਾਹੇਵੰਦ ਹੈ।
ਧਿਆਨ ਦਿਓ
ਤਲੇ, ਭੁੱਜੇ ਪਦਾਰਥ, ਮਿਰਚ ਮਸਾਲਾ, ਚਾਹ, ਕੌਫੀ, ਗਰਮ ਮਸਾਲੇ, ਅਚਾਰ ਖਟਿਆਈ ਤੋਂ ਪਰਹੇਜ਼ ਕਰੋ ਭਾਵ ਨਾ ਖਾਓ।
ਭੁੱਖ ਤੋਂ ਘੱਟ ਖਾਓ ਤੇ ਚਬਾ ਚਬਾ ਕੇ ਖਾਓ।
ਭੋਜਨ ਦੇ ਨਾਲ ਪਾਣੀ ਨਾ ਪੀਓ। ਭੋਜਨ ਖਾਣ ਤੋਂ ਡੇਢ ਘੰਟੇ ਬਾਅਦ ਪਾਣੀ ਪੀਓ।
ਆਯੁਰਵੇਦ ਦਾ ਨਿਯਮ ਹੈ ਕਿ ਬਦਹਜ਼ਮੀ ਵਿਚ ਪਾਣੀ ਦਵਾਈ ਹੈ, ਨਿਰੋਗ ਰਹਿਣ 'ਤੇ ਤਾਜ਼ਗੀ ਦਿੰਦਾ ਹੈ। ਖਾਣ ਵਾਲੀ ਸਮੱਗਰੀ ਵਿਚ ਪਾਣੀ ਦਾ ਮਿਸ਼ਰਨ ਅੰਮ੍ਰਿਤ ਬਰਾਬਰ ਹੈ।
ਭੋਜਨ ਤੋਂ ਤੁਰੰਤ ਬਾਅਦ ਉਸੇ ਸਮੇਂ ਪਾਣੀ ਪੀਣਾ ਨੁਕਸਾਨਦਾਇਕ ਹੈ।

ਪਿਛਲੀ ਖ਼ਬਰ ਜਦੋਂ ਵਾਰ-ਵਾਰ ਚਿਤਾਵਨੀ ਦੇਵੇ ਸਰੀਰ ਅਗਲੀ ਖ਼ਬਰ ਅਜੀਤ' ਖ਼ਬਰਾਂ, 5 ਜੂਨ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।