ਲਿਫਟ ਦੀ ਵਰਤੋਂ ਨਾ ਕਰੋ। ਪੌੜੀਆਂ ਦੀ ਵਰਤੋਂ ਕਰੋ। ਜ਼ਿਆਦਾ ਉੱਚੇ ਮਾਲੇ 'ਤੇ ਜਾਣਾ ਹੋਵੇ ਤਾਂ ਸ਼ੁਰੂ ਵਿਚ ਕੁਝ ਮਾਲਾਂ 'ਤੇ ਪੌੜੀਆਂ ਨਾਲ ਅਤੇ ਕੁਝ ਲਿਫਟ ਨਾਲ ਜਾਓ।
ਜਨਤਕ ਵਾਹਨਾਂ ਦੀ ਵਰਤੋਂ ਕਰੋ। ਨਿੱਜੀ ਵਾਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ। ਜਨਤਕ ਵਾਹਨਾਂ ਲਈ ਉਥੋਂ ਤੱਕ ਪੈਦਲ ਚੱਲ ਕੇ ਜਾਣ ਦੀ ਕੋਸ਼ਿਸ਼ ਕਰੋ।
ਆਪਣੇ-ਆਪ ਨੂੰ ਚੁਣੌਤੀ ਦਿੰਦੇ ਹੋਏ ਪੌਸ਼ਟਿਕ ਭੋਜਨ ਦੀ ਵਰਤੋਂ ਕਰੋ। ਹਰ ਨਵੇਂ ਸਾਲ 'ਤੇ ਕੁਝ ਨਿਸਚਿਤ ਕਰੋ ਕਿ ਤੁਸੀਂ ਕੀ ਕਰੋਗੇ, ਆਪਣੀ ਸਿਹਤ ਲਈ ਅਤੇ ਕੀ ਛੱਡੋਗੇ।
ਯੋਗ ਅਤੇ ਮੈਡੀਟੇਸ਼ਨ ਤੁਹਾਡੇ ਤਣਾਅ ਨੂੰ ਘੱਟ ਕਰਦਾ ਹੈ। ਇਸ ਦਾ ਅਭਿਆਸ ਲਗਾਤਾਰ ਕਰੋ ਤਾਂ ਕਿ ਦਿਲ ਦੀ ਖ਼ਰਾਬੀ ਦਾ ਖ਼ਤਰਾ ਘੱਟ ਹੋ ਸਕੇ। ਆਪਣੇ ਭੋਜਨ ਵਿਚ ਨਮਕ, ਮੈਦਾ, ਚੀਨੀ, ਤੇਲ, ਕੈਫੀਨ, ਅਲਕੋਹਲ ਦੀ ਮਾਤਰਾ ਨੂੰ ਸਹੀ ਤੇ ਸੀਮਤ ਰੱਖੋ। ਲਗਾਤਾਰ ਕਸਰਤ ਜ਼ਰੂਰ ਕਰੋ।
ਤਲੇ ਹੋਏ ਭੋਜਨ ਪਦਾਰਥ ਦੀ ਥਾਂ 'ਤੇ ਭੁੱਜੇ ਜਾਂ ਭਾਫ਼ ਨਾਲ ਬਣੇ ਖਾਓ।
ਬਾਹਰ ਜਾਂਦੇ ਸਮੇਂ ਸਿਹਤਮੰਦ ਸਨੈਕਸ ਘਰ ਤੋਂ ਲੈ ਕੇ ਜਾਓ, ਫਾਸਟ ਫੂਡ ਤੋਂ ਬਚੋ। ਨੀਂਦ ਪੂਰੀ ਲਓ। ਦਿਲ ਸੰਬੰਧੀ ਜਾਂਚ ਸਮੇਂ-ਸਮੇਂ 'ਤੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਆਪਣੇ ਵਜ਼ਨ ਨੂੰ ਕੰਟਰੋਲ ਵਿਚ ਰੱਖੋ। ਵਜ਼ਨ ਕੰਟਰੋਲ 'ਚ ਕਰਨ ਲਈ ਸਿਹਤਮੰਦ ਭੋਜਨ ਖਾਓ।
ਡਾਈਟਿੰਗ ਨਾ ਕਰੋ। ਡਾਈਟਿੰਗ ਯੋਜਨਾ ਕਿਸੇ ਨਿਊਟ੍ਰੀਸ਼ਨਿਸਟ ਤੋਂ ਬਣਵਾਓ ਅਤੇ ਉਸ ਨੂੰ ਸਮਝਦਾਰੀ ਨਾਲ ਲਾਗੂ ਕਰੋ।
ਦਿਲ ਦੇ ਦੌਰੇ ਦੇ ਲੱਛਣਾਂ ਨੂੰ ਪਛਾਣੋ ਅਤੇ ਡਾਕਟਰ ਨਾਲ ਛੇਤੀ ਸੰਪਰਕ ਕਰੋ।
ਕੀ ਨਾ ਕਰੀਏ
ਆਪਣੀਆਂ ਚਿੰਤਾਵਾਂ ਬਾਰੇ ਆਪਣੇ ਭਰੋਸੇਯੋਗ ਮਿੱਤਰ ਜਾਂ ਰਿਸ਼ਤੇਦਾਰ ਨਾਲ ਗੱਲ ਕਰੋ। ਚਿੰਤਾ ਅਤੇ ਤਣਾਅ ਤੋਂ ਦੂਰ ਰਹੋ।
ਜੇਕਰ ਤੁਸੀਂ 40 ਸਾਲ ਦੇ ਹੋ ਤਾਂ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜ਼ਰੂਰ ਕਰੋ। ਆਪਣੀ ਮਰਜ਼ੀ ਨਾਲ ਕਸਰਤ ਨਾ ਕਰੋ। ਕੋਲੈਸਟ੍ਰੋਲ ਅਤੇ ਸ਼ੂਗਰ ਨੂੰ ਕਾਬੂ ਵਿਚ ਰੱਖੋ। ਆਪਣੇ ਅਤੇ ਦੂਜਿਆਂ ਬਾਰੇ ਨਕਾਰਾਤਮਿਕ ਨਾ ਬੋਲੋ, ਨਾ ਸੋਚੋ।
ਕਸਰਤ ਦੀ ਸ਼ੁਰੂਆਤ ਵਾਰਮਅਪ ਨਾਲ ਕਰੋ ਅਤੇ ਖ਼ਤਮ ਕਰਨ 'ਤੇ ਥੋੜ੍ਹਾ ਆਰਾਮ ਜ਼ਰੂਰ ਕਰੋ।
ਲਗਾਤਾਰ ਸਿਹਤ ਦੀ ਜਾਂਚ ਤੋਂ ਨਾ ਟਲੋ।
ਕੰਨ, ਗਰਦਨ, ਮੋਢੇ ਅਤੇ ਬਾਂਹ ਦੇ ਦਰਦ ਨੂੰ ਗੰਭੀਰਤਾ ਨਾਲ ਲਓ।
...ਤਾਂ ਕਿ ਦਿਲ ਸਿਹਤਮੰਦ ਰਹੇ ਕੀ ਕਰੀਏ
ਅਜੀਤ ਡੈਸਕ
05-06-2026