21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗਰਮੀ ਰੁੱਤ 'ਚ ਖਾਣ-ਪੀਣ

ਅਜੀਤ ਡੈਸਕ 05-06-2026

ਇਸ ਰੁੱਤ ਵਿਚ ਤੇਜ਼ ਮਿਰਚ-ਮਸਾਲੇਦਾਰ, ਖੱਟੇ, ਗਰਮ ਪਦਾਰਥਾਂ, ਮਾਸਾਹਾਰੀ ਭੋਜਨ ਅਤੇ ਆਂਡੇ ਜਾਂ ਸ਼ਰਾਬ ਦਾ ਸੇਵਨ ਕਰਨ ਨਾਲ ਗੈਸ (ਐਸਿਡਿਟੀ), ਅਲਪਿਤ, ਅਲਸਰ, ਬਲੱਡ ਪ੍ਰੈਸ਼ਰ, ਪਿਸ਼ਾਬ 'ਚ ਰੁਕਾਵਟ ਅਤੇ ਜਲਣ ਆਦਿ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਇਨ੍ਹਾਂ ਸਾਰਿਆਂ ਦਾ ਤਿਆਗ ਕਰਨਾ ਚਾਹੀਦਾ ਹੈ। ਬਾਜ਼ਾਰ 'ਚ ਠੰਢੇ ਪਦਾਰਥਾਂ ਦੀ ਵਰਤੋਂ ਨਾ ਕਰਕੇ ਘਰ ਵਿਚ ਹੀ ਠੰਢੇ ਪਦਾਰਥ ਤਿਆਰ ਕਰਕੇ ਪੀਓ, ਜਿਵੇਂ ਨਿੰਬੂ ਦੀ ਸ਼ਿਕੰਜਵੀ, ਠੰਢਾਈ, ਮੁਸੰਮੀ ਜਾਂ ਸੰਤਰੇ ਦਾ ਰਸ, ਅੰਗੂਰ ਦਾ ਰਸ, ਗੰਨੇ ਦਾ ਰਸ ਆਦਿ। ਬਾਜ਼ਾਰ 'ਚੋਂ ਮਿਲਣ ਵਾਲੇ ਠੰਢੇ ਪਦਾਰਥਾਂ ਦੀ ਗੁਣਵੱਤਾ ਦਾ ਕੋਈ ਭਰੋਸਾ ਨਹੀਂ ਹੁੰਦਾ। ਉਨ੍ਹਾਂ 'ਚ ਮਿਲਾਵਟ ਹੋ ਸਕਦੀ ਹੈ ਅਤੇ ਨੁਕਸਾਨਦਾਇਕ ਤੱਤ ਵੀ ਹੋ ਸਕਦੇ ਹਨ। ਦਿਨ ਭਰ 'ਚ 8-10 ਗਿਲਾਸ ਪਾਣੀ ਇਕ-ਇਕ ਘੰਟੇ ਦੇ ਫ਼ਰਕ ਨਾਲ ਬਿਨਾਂ ਪਿਆਸ ਤੋਂ ਵੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਗਰਮੀ ਅਤੇ ਜਲਣ ਨਹੀਂ ਹੁੰਦੀ, ਪੇਟ, ਅੰਤੜੀਆਂ ਅਤੇ ਪਿਸ਼ਾਬ ਬਲੈਡਰ ਸ਼ੁੱਧ ਹੁੰਦਾ ਹੈ, ਮੂੰਹ ਨਹੀਂ ਸੁੱਕਦਾ, ਪਿਸ਼ਾਬ 'ਚ ਰੁਕਾਵਟ ਅਤੇ ਜਲਣ ਨਹੀਂ ਹੁੰਦੀ, ਬੁੱਲ੍ਹ ਨਹੀਂ ਫਟਦੇ ਅਤੇ ਭੁੱਖ ਜ਼ਿਆਦਾ ਲਗਦੀ ਹੈ। ਇਨ੍ਹਾਂ ਦਿਨਾਂ 'ਚ ਅਨਾਜ ਜਲਦੀ ਪੁੰਗਰਦਾ ਹੈ। ਕਣਕ, ਮੂੰਗੀ, ਮੋਠ ਆਦਿ ਪੁੰਗਰਨ ਤੋਂ ਬਾਅਦ ਨਾਸ਼ਤੇ ਵਿਚ ਸ਼ਾਮਿਲ ਕਰਨੇ ਚਾਹੀਦੇ ਹਨ। ਪੁੰਗਰੇ ਅੰਨ 'ਚ ਹਰਾ ਧਨੀਆ, ਪੀਸੀ ਕਾਲੀ ਮਿਰਚ ਅਤੇ ਸੇਂਧਾ ਨਮਕ ਧੂੜ ਕੇ, ਨਿੰਬੂ ਨਿਚੋੜ ਕੇ ਖਾਓ। ਪੁੰਗਰਿਆ ਅਨਾਜ ਪੌਸ਼ਟਿਕ ਅਤੇ ਹਜ਼ਮ ਹੋਣ ਵਾਲਾ ਹੁੰਦਾ ਹੈ। ਇਸ ਰੁੱਤ 'ਚ ਅੰਬ ਦਾ ਪੱਤਾ, ਧਨੀਆ ਅਤੇ ਪੁਦੀਨੇ ਦੀ ਚਟਣੀ ਅਤੇ ਦਹੀਂ 'ਚ ਜ਼ੀਰਾ ਅਤੇ ਕਾਲਾ ਨਮਕ ਪਾ ਕੇ ਖਾਣਾ ਸਿਹਤ ਲਈ ਲਾਭਕਾਰੀ ਹੈ। ਦੁੱਧ, ਚੌਲਾਂ ਦੀ ਖੀਰ ਜ਼ਰੂਰ ਖਾਣੀ ਚਾਹੀਦੀ ਹੈ।

-ਓਮੇਸ਼ ਕੁਮਾਰ ਸਾਹੂ

ਪਿਛਲੀ ਖ਼ਬਰ ਅੱਖਾਂ 'ਤੇ ਬੁਰਾ ਅਸਰ ਪਾਉਂਦਾ ਹੈ ਟੀ.ਵੀ. ਅਤੇ ਕੰਪਿਊਟਰ ਅਗਲੀ ਖ਼ਬਰ ...ਤਾਂ ਕਿ ਦਿਲ ਸਿਹਤਮੰਦ ਰਹੇ ਕੀ ਕਰੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।