21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅੱਖਾਂ 'ਤੇ ਬੁਰਾ ਅਸਰ ਪਾਉਂਦਾ ਹੈ ਟੀ.ਵੀ. ਅਤੇ ਕੰਪਿਊਟਰ

ਅਜੀਤ ਡੈਸਕ 05-06-2026

ਸ਼ੁਰੂ ਵਿਚ ਇਹੀ ਕਿਹਾ ਜਾਂਦਾ ਸੀ ਕਿ ਜ਼ਿਆਦਾ ਨਾ ਪੜ੍ਹੋ ਨਹੀਂ ਤਾਂ ਅੱਖਾਂ ਖ਼ਰਾਬ ਹੋ ਜਾਣਗੀਆਂ ਪਰ ਅੱਜਕਲ੍ਹ ਪੜ੍ਹਾਈ-ਲਿਖਾਈ ਤੋਂ ਇਲਾਵਾ ਅੱਖਾਂ 'ਤੇ ਬੁਰਾ ਅਸਰ ਪਾਉਣ ਲਈ ਟੈਲੀਵਿਜ਼ਨ ਅਤੇ ਹੁਣ ਕੰਪਿਊਟਰ ਅਤੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਟੈਲੀਵਿਜ਼ਨ ਅਤੇ ਕੰਪਿਊਟਰ ਦੇ ਅੱਗੇ ਅਸੀਂ ਕਿੰਨੇ ਘੰਟੇ ਬੈਠੇ ਰਹਿੰਦੇ ਹਾਂ ਅਤੇ ਇਹ ਸੋਚ ਹੀ ਨਹੀਂ ਪਾਉਂਦੇ ਕਿ ਇਸ ਦਾ ਕਿੰਨਾ ਹਾਨੀਕਾਰਕ ਪ੍ਰਭਾਵ ਸਾਡੀਆਂ ਅੱਖਾਂ 'ਤੇ ਪੈ ਰਿਹਾ ਹੈ।
ਜਦੋਂ ਅਸੀਂ ਲਗਾਤਾਰ ਟੀ.ਵੀ. ਦੇਖਦੇ ਹਾਂ ਤਾਂ ਅੱਖਾਂ ਦੇ ਝਪਕਣ ਦੀ ਕਿਰਿਆ ਘੱਟ ਹੋ ਜਾਂਦੀ ਹੈ। ਅੱਖਾਂ ਦਾ ਝਪਕਣਾ ਅੱਖਾਂ ਦੀ ਸਿਹਤ ਲਈ ਚੰਗਾ ਹੁੰਦਾ ਹੈ। ਸਵੇਰੇ 1 ਮਿੰਟ ਵਿਚ ਅੱਖ 10-12 ਵਾਰ ਝਪਕਦੀ ਹੈ ਪਰ ਟੀ.ਵੀ. ਦੇਖਦੇ ਜਾਂ ਕੰਪਿਊਟਰ 'ਤੇ ਕੰਮ ਕਰਦੇ ਸਮੇਂ ਇਹ ਸਮਾਂ ਅੱਧੇ ਤੋਂ ਵੀ ਘੱਟ ਹੋ ਜਾਂਦਾ ਹੈ ਜਿਸ ਨਾਲ ਅੱਖਾਂ ਨੂੰ ਭਰਪੂਰ ਆਰਾਮ ਨਹੀਂ ਮਿਲ ਪਾਉਂਦਾ ਅਤੇ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ। ਕੰਪਿਊਟਰ ਤਾਂ ਅੱਖਾਂ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਕੰਪਿਊਟਰ 'ਤੇ ਜ਼ਿਆਦਾ ਕੰਮ ਕਰਨ ਨਾਲ ਕੰਪਿਊਟਰ ਆਈ ਸਿੰਡਰੋਮ ਨਾਮੀ ਬਿਮਾਰੀ ਹੋ ਸਕਦੀ ਹੈ, ਜਿਸ ਵਿਚ ਅੱਖਾਂ ਲਾਲ ਹੋਣਾ, ਅੱਖਾਂ 'ਚੋਂ ਪਾਣੀ ਆਉਣ ਲਗਦਾ ਹੈ। ਕੰਪਿੂਟਰ 'ਤੇ ਕੰਮ ਕਰਦੇ ਸਮੇਂ ਸਕ੍ਰੀਨ ਤੋਂ ਘੱਟ ਤੋਂ ਘੱਟ ਡੇਢ ਫੁੱਟ ਦੂਰੀ 'ਤੇ ਹੋਣੀ ਚਾਹੀਦੀ ਹੈ।

-0-

ਪਿਛਲੀ ਖ਼ਬਰ ਸਿਹਤ ਖ਼ਬਰਨਾਮਾ-ਉੱਚ ਕਾਰਬੋਹਾਈਡ੍ਰੇਟ ਭੋਜਨ ਵੀ ਹੁੰਦਾ ਹੈ ਬਿਮਾਰੀਆਂ ਦਾ ਕਾਰਨ ਅਗਲੀ ਖ਼ਬਰ ਗਰਮੀ ਰੁੱਤ 'ਚ ਖਾਣ-ਪੀਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।