21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪ੍ਰੋਸਟੈਟ ਕੈਂਸਰ ਨੂੰ ਵਧਾਉਣ ਤੋਂ ਰੋਕਦਾ ਹੈ ਓਮੇਗਾ-3 ਐਸਿਡ

ਅਜੀਤ ਡੈਸਕ 05-06-2026

ਹਰ ਸਾਲ ਸੰਸਾਰ ਵਿਚ ਪ੍ਰੋਸਟੈਟ ਕੈਂਸਰ ਦੇ ਰੋਗੀਆਂ ਦੀ ਗਿਣਤੀ ਲਗਭਗ 500,000 ਵਧ ਜਾਂਦੀ ਹੈ, ਇਹ ਕਹਿਣਾ ਹੈ ਫ਼ਰਾਂਸ ਦੇ ਮਾਹਰਾਂ ਦਾ। ਪ੍ਰੋਸਟੈਟ ਕੈਂਸਰ ਦੇ ਫੈਲਾਅ ਨੂੰ ਰੋਕਣ ਲਈ ਮਾਹਰਾਂ ਨੇ ਆਪਣੀ ਇਕ ਖੋਜ ਵਿਚ ਪਾਇਆ ਕਿ ਓਮੇਗਾ-3 ਫੈਟੀ ਐਸਿਡ ਕੈਂਸਰ ਸੈੱਲਾਂ ਨੂੰ ਫੈਲਣ ਨੂੰ ਰੋਕਦਾ ਹੈ। ਇੰਗਲੈਂਡ ਦੇ ਮਾਹਰਾਂ ਅਨੁਸਾਰ ਓਮੇਗਾ-3 ਫੈਟੀ ਐਸਿਡ ਵਨਸਪਤੀ ਤੇਲ, ਨਟਸ, ਬੀਜਾਂ ਤੇ ਮੱਛੀ ਵਿਚ ਪਾਇਆ ਜਾਂਦਾ ਹੈ।
ਪ੍ਰੋਸਟੈਟ ਕੈਂਸਰ ਇਲਾਜ ਯੋਗ ਹੈ ਜੇਕਰ ਇਸ ਦਾ ਪਤਾ ਛੇਤੀ ਲਗ ਜਾਵੇ। ਮਾਹਰਾਂ ਅਨੁਸਾਰ ਡਾਈਟ ਪ੍ਰੋਸਟੈਟ ਕੈਂਸਰ ਵਿਚ ਕੀ ਭੂਮਿਕਾ ਨਿਭਾਉਂਦੀ ਹੈ, ਇਸ ਬਾਰੇ ਸਪੱਸ਼ਟਤਾ ਨਹੀਂ ਤੇ ਇਸ ਲਈ ਹਾਲੇ ਹੋਰ ਖੋਜ ਦੀ ਜ਼ਰੂਰਤ ਹੈ ਪਰ ਮਾਹਿਰਾਂ ਦੀ ਸਲਾਹ ਹੈ ਕਿ ਫਾਈਬਰ ਵਾਲੇ ਭੋਜਨ, ਫਲ, ਸਬਜ਼ੀਆਂ ਦੀ ਵਰਤੋਂ ਕਰਨਾ ਤੇ ਮਾਸਾਹਾਰੀ ਭੋਜਨ ਖ਼ਾਸ ਕਰਕੇ ਮੀਟ ਦੀ ਵਰਤੋਂ ਨਾ ਕਰਨੀ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਵਿਚ ਸਹਾਇਕ ਹੈ।

ਪਿਛਲੀ ਖ਼ਬਰ ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ ਅਗਲੀ ਖ਼ਬਰ ਮੱਛੀ ਦੀ ਵਰਤੋਂ ਨਾਲ ਕਈ ਰੋਗਾਂ ਤੋਂ ਮਿਲਦੀ ਹੈ ਸੁਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।