21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਮੱਛੀ ਦੀ ਵਰਤੋਂ ਨਾਲ ਕਈ ਰੋਗਾਂ ਤੋਂ ਮਿਲਦੀ ਹੈ ਸੁਰੱਖਿਆ

ਅਜੀਤ ਡੈਸਕ 05-06-2026

ਅਮਰੀਕੀ ਮਾਹਰਾਂ ਅਨੁਸਾਰ ਭੋਜਨ ਵਿਚ ਮੱਛੀ ਦੀ ਵਰਤੋਂ ਸਿਹਤ ਲਈ ਚੰਗੀ ਹੁੰਦੀ ਹੈ। ਮੱਛੀ ਵਿਚ ਚਰਬੀ ਘੱਟ ਹੁੰਦੀ ਹੈ। ਇਸ ਲਈ ਖੂਨ ਵਿਚ ਕੋਲੈਸਟ੍ਰੋਲ ਦਾ ਪੱਧਰ ਠੀਕ ਰਹਿੰਦਾ ਹੈ। ਇਹੀ ਨਹੀਂ, ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਵੀ ਮੱਛੀ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ। ਮੱਛੀ ਵਿਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਸਿਹਤ ਲਈ ਚੰਗਾ ਹੁੰਦਾ ਹੈ ਅਤੇ ਵੱਖ-ਵੱਖ ਰੋਗਾਂ ਤੋਂ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਓਮੇਗਾ 3 ਫੈਟੀ ਐਸਿਡ ਸੇਲਮੋਨ, ਮੈਕਰਲ, ਟਿਊਨਾ ਅਤੇ ਸੇਟਡਾਈਨਮਸ ਵਿਚ ਜ਼ਿਆਦਾ ਪਾਇਆ ਜਾਂਦਾ ਹੈ। ਨਵੀਆਂ ਖੋਜਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੱਛੀ ਦਾ ਤੇਲ ਖੂਨ ਦੇ ਥੱਕਿਆਂ ਨੂੰ ਵੀ ਜੰਮਣ ਤੋਂ ਰੋਕਦਾ ਹੈ। ਮੱਛੀ ਕੈਲਸ਼ੀਅਮ ਦਾ ਵੀ ਉੱਤਮ ਸਰੋਤ ਹੈ।

ਪਿਛਲੀ ਖ਼ਬਰ ਪ੍ਰੋਸਟੈਟ ਕੈਂਸਰ ਨੂੰ ਵਧਾਉਣ ਤੋਂ ਰੋਕਦਾ ਹੈ ਓਮੇਗਾ-3 ਐਸਿਡ ਅਗਲੀ ਖ਼ਬਰ ਗਰਮੀਆਂ ਵਿਚ ਅੰਮ੍ਰਿਤ ਬਰਾਬਰ ਹੈ ਪੁਦੀਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।