ਤੇਜ਼ ਸੰਗੀਤ ਤੁਹਾਡੇ ਫੇਫੜਿਆਂ ਵਿਚ ਸੁਰਾਖ ਵੀ ਕਰ ਸਕਦਾ ਹੈ। ਜੇਕਰ ਤੁਸੀਂ ਤੇਜ਼ ਆਵਾਜ਼ ਵਿਚ ਸੰਗੀਤ ਸੁਣਦੇ ਹੋ ਤਾਂ ਤੁਹਾਡੇ ਫੇਫੜਿਆਂ ਦਾ ਨੁਕਸਾਨ ਹੋ ਸਕਦਾ ਹੈ, ਚਾਹੇ ਤੁਹਾਨੂੰ ਕੋਈ ਸਿਹਤ ਸਮੱਸਿਆ ਰਹੀ ਹੋਵੇ ਜਾਂ ਨਾ। ਇਸ ਤਰ੍ਹਾਂ ਦੀ ਸਥਿਤੀ ਨੂੰ ਵਿਸ਼ੇਸ਼ 'ਸਪਾਂਨਟੇਨੀਅਸ ਨਿਊਮੋਥੋਰੈਕਸ' ਕਹਿੰਦੇ ਹਨ, ਜਿਸ ਵਿਚ ਫੇਫੜਿਆਂ ਤੋਂ ਹਵਾ ਲੀਕ ਹੋਣ ਲਗਦੀ ਹੈ। ਮਾਹਿਰਾਂ ਨੇ ਇਹ ਵੀ ਪਾਇਆ ਕਿ ਜੋ ਵਿਅਕਤੀ ਨਸ਼ਾ ਕਰਦੇ ਸਨ, ਉਨ੍ਹਾਂ ਵਿਚ ਇਹ ਸਥਿਤੀ ਹੋਣ ਦੀ ਸੰਭਾਵਾ ਹੋਰ ਜ਼ਿਆਦਾ ਪਾਈ ਗਈ। ਇਸ ਸਥਿਤੀ ਵਿਚ ਸਾਹ ਲੈਣ ਵਿਚ ਮੁਸ਼ਕਿਲ ਅਤੇ ਸੀਨੇ ਵਿਚ ਦਰਦ ਵੀ ਪਾਇਆ ਗਿਆ। ਜ਼ਿਆਦਾ ਤੇਜ਼ ਸੰਗੀਤ ਕਾਰਨ ਫੇਫੜਿਆਂ ਵਿਚ ਕੰਬਣੀ ਵੀ ਪਾਈ ਗਈ।
ਤੇਜ਼ ਸੰਗੀਤ ਬਣ ਸਕਦਾ ਹੈ ਤੁਹਾਡੇ ਫੇਫੜਿਆਂ ਵਿਚ ਸੁਰਾਖ ਦਾ ਕਾਰਨ
ਅਜੀਤ ਡੈਸਕ
31-07-2026