02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜੇਕਰ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੈ ਤਾਂ...

ਅਜੀਤ ਡੈਸਕ 31-07-2026

ਉਮਰ ਵੱਡੀ ਹੋਵੇ ਜਾਂ ਛੋਟੀ, ਬਹੁਤ ਸਾਰੇ ਲੋਕਾਂ ਦੀ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਯਾਦ ਰੱਖਣ ਵਿਚ ਮੁਸ਼ਕਿਲ ਹੁੰਦੀ ਹੈ। ਯੂਨੀਵਰਸਿਟੀ ਆਫ਼ ਮਾਂਟ੍ਰੀਅਲ ਦੇ ਇਕ ਅਧਿਐਨ ਵਿਚ ਚੀਜ਼ਾਂ ਨੂੰ ਯਾਦ ਰੱਖਣ ਲਈ ਇਕ ਸੌਖਾ ਨੁਸਖਾ ਦੱਸਿਆ ਗਿਆ ਹੈ ਜੋ ਯਾਦ ਰੱਖਣ ਵਿਚ ਸਹਾਇਤਾ ਕਰ ਸਕਦਾ ਹੈ। ਜੋ ਚੀਜ਼ ਤੁਸੀਂ ਯਾਦ ਰੱਖਣੀ ਚਾਹੋ ਉਸ ਨੂੰ ਉੱਚਾ ਬੋਲੋ ਚਾਹੇ, ਇਹ ਲੱਗੇ ਕਿ ਤੁਸੀਂ ਆਪਣੇ-ਆਪ ਨਾਲ ਗੱਲ ਕਰ ਰਹੇ ਹੋ। ਤੁਸੀਂ ਪਾਓਗੇ ਕਿ ਉਸ ਦੇ ਯਾਦ ਰਹਿਣ ਦੀ ਸੰਭਾਵਨਾ ਜ਼ਿਆਦਾ ਹੋ ਗਈ ਹੈ।
ਇਸ ਤੋਂ ਇਲਾਵਾ ਯੂਨੀਵਰਸਿਟੀ ਆਫ਼ ਬਰਤਾਨੀਆ ਦੇ ਅਧਿਐਨ ਅਨੁਸਾਰ 30 ਮਿੰਟ ਤੱਕ ਸੈਰ ਕਰਨ ਜਾਂ ਕੋਈ ਹੋਰ ਸਰੀਰਕ ਸਰਗਰਮੀ ਕਰਨ ਨਾਲ ਸਾਡੇ ਦਿਮਾਗ਼ ਦੇ ਉਸ ਹਿੱਸੇ ਦਾ ਆਕਾਰ ਵਧਦਾ ਹੈ ਜੋ ਚੀਜ਼ਾਂ ਨੂੰ ਯਾਦ ਰੱਖਦਾ ਹੈ। ਜੇਕਰ ਤੁਹਾਨੂੰ ਇਨ੍ਹਾਂ ਸਰਗਰਮੀਆਂ ਨੂੰ ਕਰਨਾ ਮੁਸ਼ਕਿਲ ਲੱਗੇ ਤਾਂ ਇਸ ਨੂੰ 5 ਮਿੰਟ ਤੋਂ ਸ਼ੁਰੂ ਕਰਕੇ ਅੱਧੇ ਘੰਟੇ ਤੱਕ ਲੈ ਜਾਓ।
ਪਿਛਲੇ ਸਾਲ ਸਵਿਸ ਵਿਗਿਆਨੀਆਂ ਦੀ ਇਕ ਟੀਮ ਨੇ ਪਾਇਆ ਸੀ ਕਿ ਗ੍ਰੀਨ ਟੀ ਪੀਣ ਨਾਲ ਦਿਮਾਗ਼ ਦੀ ਤਾਕਤ ਵਧਦੀ ਹੈ। ਇਸ ਤੋਂ ਇਲਾਵਾ ਘੱਟ ਤੋਂ ਘੱਟ 8 ਗਿਲਾਸ ਪਾਣੀ ਪੀਣਾ ਵੀ ਜ਼ਰੂਰੀ ਹੈ ਕਿਉਂਕਿ ਸਾਡੇ ਦਿਮਾਗ਼ ਦਾ 80 ਫ਼ੀਸਦੀ ਹਿੱਸਾ ਪਾਣੀ ਹੁੰਦਾ ਹੈ।
ਹਾਵਰਡ ਸਕੂਲ ਆਫ਼ ਪਬਲਿਕ ਹੈਲਥ ਨੇ ਵੀ ਪਾਇਆ ਹੈ ਕਿ ਜੋ ਲੋਕ ਜ਼ਿਆਦਾ ਸਮੇਂ ਤੱਕ ਸਮਾਜਿਕ ਜੀਵਨ ਗੁਜ਼ਾਰਦੇ ਹਨ ਉਨ੍ਹਾਂ ਦੀ ਯਾਦ ਸ਼ਕਤੀ ਬਹੁਤ ਘੱਟ ਹੁੰਦੀ ਹੈ। ਇਸ ਲਈ ਨਵੇਂ ਮਿੱਤਰ ਬਣਾਓ ਅਤੇ ਪੁਰਾਣੇ ਮਿੱਤਰਾਂ ਨੂੰ ਸਮੇਂ-ਸਮੇਂ 'ਤੇ ਮਿਲਦੇ ਰਹੋ।
ਚੰਗੀ ਯਾਦ ਸ਼ਕਤੀ ਲਈ ਨੀਂਦ ਪੂਰੀ ਹੋਣੀ ਵੀ ਜ਼ਰੂਰੀ ਹੁੰਦੀ ਹੈ। ਕੈਲੀਫੋਰਨੀਆ ਦੀ ਇਕ ਯੂਨੀਵਰਸਿਟੀ ਆਫ਼ ਬਰਕਲੇ ਅਨੁਸਾਰ ਜੇਕਰ ਤੁਹਾਡੀ ਨੀਂਦ ਪੂਰੀ ਨਹੀਂ ਹੋ ਰਹੀ ਤਾਂ ਤੁਹਾਡੀ ਯਾਦ ਸ਼ਕਤੀ 40 ਫ਼ੀਸਦੀ ਤੱਕ ਘਟ ਸਕਦੀ ਹੈ, ਇਸ ਲਈ ਨੀਂਦ ਪੂਰੀ ਲੈਣਾ ਜ਼ਰੂਰੀ ਹੈ।

ਪਿਛਲੀ ਖ਼ਬਰ ਖ਼ਤਰਨਾਕ ਹੋ ਸਕਦਾ ਹੈ ਲੰਮੇ ਸਮੇਂ ਤੱਕ ਬੈਠਣਾ ਅਗਲੀ ਖ਼ਬਰ ਤੇਜ਼ ਸੰਗੀਤ ਬਣ ਸਕਦਾ ਹੈ ਤੁਹਾਡੇ ਫੇਫੜਿਆਂ ਵਿਚ ਸੁਰਾਖ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।