07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਦਿਲ ਦੇ ਰੋਗੀਆਂ ਲਈ ਚਾਹ ਦੀ ਵਰਤੋਂ ਲਾਭਕਾਰੀ

ਦਿਲ ਦੇ ਰੋਗੀਆਂ ਲਈ ਚਾਹ ਦੀ ਵਰਤੋਂ ਲਾਭਕਾਰੀ

ਅਜੀਤ ਡੈਸਕ 07-08-2026

 

ਬੋਸਟਨ, ਬੇਥ ਇਜ਼ਰਾਈਲ ਡੈਕੋਨੈੱਸ ਮੈਡੀਕਲ ਸੈਂਟਰ ਦੇ ਮਾਹਿਰਾਂ ਅਨੁਸਾਰ ਪਾਇਆ ਕਿ ਦਿਲ ਦੇ ਰੋਗੀਆਂ ਨੂੰ  ਚਾਹ ਦੀ ਵਰਤੋਂ ਕਰਨ ਨਾਲ ਲਾਭ ਪਹੁੰਚਦਾ ਹੈ ਅਤੇ ਉਹ ਜ਼ਿਆਦਾ ਲੰਮੀ ਉਮਰ ਜਿਊਾਦੇ ਹਨ | ਇਸ ਖੋਜ ਵਿਚ ਡਾ. ਮੁਕਮਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਉਨ੍ਹਾਂ ਵਿਅਕਤੀਆਂ ਨੂੰ  ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਜਿਨ੍ਹਾਂ ਨੂੰ  ਦਿਲ ਦਾ ਦੌਰਾ ਪਿਆ ਸੀ ਅਤੇ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਜੋ ਵਿਅਕਤੀ ਚਾਹ ਦੇ ਜ਼ਿਆਦਾ ਸ਼ੌਕੀਨ ਸਨ, ਉਨ੍ਹਾਂ ਵਿਚ ਚਾਹ ਨਾ ਪੀਣ ਵਾਲੇ ਵਿਅਕਤੀਆਂ ਦੇ ਮੁਕਾਬਲੇ 44 ਫ਼ੀਸਦੀ ਘੱਟ ਮੌਤ ਦਰ ਪਾਈ ਗਈ ਅਤੇ ਘੱਟ ਚਾਹ ਪੀਣ ਵਾਲਿਆਂ ਵਿਚ ਇਹ ਦਰ 28 ਫ਼ੀਸਦੀ ਘੱਟ ਪਾਈ ਗਈ | ਚਾਹ ਦੇ ਫਾਇਦਿਆਂ ਤੇ ਨੁਕਸਾਨ ਨੂੰ  ਲੈ ਕੇ ਇਸ ਤੋਂ ਪਹਿਲਾਂ ਵੀ ਕਈ ਖੋਜਾਂ ਹੋ ਚੁੱਕੀਆਂ ਹਨ ਅਤੇ ਮਾਹਿਰ ਇਸ ਗੱਲ ਨੂੰ  ਤਾਂ ਮੰਨਦੇ ਹਨ ਕਿ ਚਾਹ ਵਿਚ ਇਸ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਿਹਤ ਲਈ ਚੰਗੇ ਹਨ | ਇਹ ਐਂਟੀਆਕਸੀਡੈਂਟ ਫਲੈਵੋਨਾਈਡਸ ਕਈ ਫਲਾਂ ਤੇ ਸਬਜ਼ੀਆਂ ਵਿਚ ਵੀ ਪਾਏ ਜਾਂਦੇ ਹਨ ਤੇ ਕਾਲੀ ਤੇ ਹਰੀ ਚਾਹ, ਦੋਵਾਂ ਵਿਚ ਪਾਏ ਜਾਂਦੇ ਹਨ | ਇਸ ਖੋਜ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫਲੇਵੋਨਾਈਡਸ ਬੁਰੇ ਕੋਲੈਸਟ੍ਰੋਲ ਨੂੰ  ਕੰਟਰੋਲ ਕਰਦੇ ਹਨ ਅਤੇ ਹੋ ਸਕਦਾ ਹੈ ਕਿ ਇਸੇ ਕਾਰਨ ਕਰਕੇ ਦਲ ਦੇ ਰੋਗੀਆਂ ਦੀਆਂ ਖੂਨ ਦੀਆਂ ਨਾੜੀਆਂ ਦੇ ਲਚੀਲੇਪਨ ਵਿਚ ਸੁਧਾਰ ਆਇਆ ਹੋਵੇ | ਮਾਹਿਰਾਂ ਨੇ 1900 ਦਿਲ ਦੇ ਰੋਗੀ ਵਿਅਕਤੀਆਂ ਜਿਨ੍ਹਾਂ ਵਿਚ ਮਰਦ ਤੇ ਔਰਤਾਂ ਦੋਵੇਂ ਸ਼ਾਮਿਲ ਸਨ ਤੇ ਜਿਨ੍ਹਾਂ ਦੀ ਉਮਰ 60 ਸਾਲ ਦੇ ਆਲੇ-ਦੁਆਲੇ ਸੀ, ਉਨ੍ਹਾਂ ਤੋਂ ਉਨ੍ਹਾਂ ਦੇ ਚਾਹ ਪੀਣ ਬਾਰੇ ਜਾਣਿਆ | ਇਨ੍ਹਾਂ 1900 ਦਿਲ ਦੇ ਰੋਗੀਆਂ ਵਿਚੋਂ 1019 ਚਾਹ ਦਾ ਬਿਲਕੁਲ ਵਰਤੋਂ ਨਹੀਂ ਕਰਦੇ ਸਨ, 615 ਵਿਅਕਤੀ ਘੱਟ ਪੀਣ ਵਾਲੇ ਸਨ ਅਤੇ 266 ਜ਼ਿਆਦਾ ਮਾਤਰਾ ਵਿਚ ਚਾਹ ਦੀ ਵਰਤੋਂ ਕਰਦੇ ਸਨ |

ਪਿਛਲੀ ਖ਼ਬਰ ਕਿਉਂ ਹੁੰਦਾ ਹੈ ਅਨੀਮੀਆ ਅਗਲੀ ਖ਼ਬਰ ਬਰਸਾਤ ਵਿਚ ਥਾਲੀ ਬਣੇ ਦਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।