07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਦਵਾਈ ਦਾ ਪੂਰਾ ਲਭ ਲਓ

ਦਵਾਈ ਦਾ ਪੂਰਾ ਲਭ ਲਓ

ਅਜੀਤ ਡੈਸਕ 07-08-2026

 

ਜਿੰਨੇ ਇਲਾਜ, ਓਨੀਆਂ ਬਿਮਾਰੀਆਂ, ਇਹ ਕਹਾਵਤ ਬਿਲਕੁਲ ਸਹੀ ਹੈ | ਜਦੋਂ ਵੀ ਕੋਈ ਬਿਮਾਰੀ ਆਉਂਦੀ ਹੈ ਤਾਂ ਰੋਗੀ ਨੂੰ  ਕਿਸੇ ਨਾ ਕਿਸੇ ਪੈਥੀ ਦੇ ਡਾਕਟਰ ਕੋਲ ਜਾਣਾ ਪੈਂਦਾ ਹੈ ਚਾਹੇ ਉਹ ਐਲੋਪੈਥੀ, ਹੋਮਿਓਪੈਥੀ ਜਾਂ ਨੈਚੁਰੋਪੈਥੀ ਹੋਵੇ |
ਐਲੋਪੈਥੀ ਇਕ ਇਸ ਤਰ੍ਹਾਂ ਦੀ ਪੱਧਤੀ ਹੈ ਜੋ ਟੈਸਟ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਾਂ ਸਰੀਰ 'ਤੇ ਉੱਭਰੇ ਲੱਛਣਾਂ ਨੂੰ  ਦੇਖ | ਐਲੋਪੈਥੀ ਦਵਾਈ ਸਰੀਰ 'ਤੇ ਥੋੜ੍ਹਾ ਛੇਤੀ ਅਸਰ ਕਰਦੀ ਹੈ ਕਿਉਂਕਿ ਇਨ੍ਹਾਂ ਦੀ ਦਵਾਈ ਸਟ੍ਰਾਂਗ (ਤੇਜ਼) ਹੁੰਦੀ ਹੈ | ਜੇਕਰ ਤੁਸੀਂ ਵੀ ਐਲੋਪੈਥੀ ਪੱਧਤੀ ਲੈ ਰਹੇ ਹੋ ਤਾਂ ਧਿਆਨ ਦਿਓ ਕੁਝ ਗੱਲਾਂ ਵੱਲ ਦਵਾਈ ਖਾਣ ਤੋਂ ਪਹਿਲਾਂ |
ਗੋਲੀਆਂ ਅਤੇ ਤਰਲ ਦਵਾਈ ਹਮੇਸ਼ਾ ਬੈਠ ਕੇ ਜਾਂ ਖੋੜ੍ਹੇ ਹੋ ਕੇ ਲਓ | ਲੰਮੇ ਪੈ ਕੇ ਲੈਣ ਨਾਲ ਦਵਾਈ ਸਾਹ ਨਲੀ ਜਾਂ ਖਾਣੇ ਦੀ ਨਲੀ ਵਿਚ ਫਸ ਸਕਦੀ ਹੈ ਜੋ ਇਕ ਹੋਰ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ | ਗੋਲੀਆਂ ਦੀ ਵਰਤੋਂ ਹਮੇਸ਼ਾ ਪਾਣੀ ਨਾਲ ਹੀ ਕਰੋ, ਦੁੱਧ-ਚਾਹ ਨਾਲ ਨਹੀਂ ਕਿਉਂਕਿ ਦੁੱਧ ਜਾਂ ਚਾਹ ਦੇ ਨਾਲ ਦਵਾਈ ਹੋਰ ਸਮਸਿਆਵਾਂ ਪੈਦਾ ਕਰ ਸਕਦੀ ਹੈ | ਦੁੱਧ ਜਾਂ ਚਾਹ ਦੇ ਨਾਲ ਲਈ ਗਈ ਦਵਾਈ ਰਸਾਇਣਕ ਕਿਰਿਆ ਨਾਲ ਪੇਟ ਖ਼ਰਾਬ ਕਰ ਸਕਦੀ ਹੈ, ਜਿਸ ਨਾਲ ਦਵਾਈ ਸਰੀਰ ਵਿਚ ਹਜ਼ਮ ਨਹੀਂ ਹੋ ਪਾਉਂਦੀ |
ਕੋਈ ਵੀ ਦਵਾਈ ਲੈਂਦੇ ਸਮੇਂ ਵਿਸ਼ੇਸ਼ ਕਰਕੇ ਗੋਲੀ, ਕੈਪਸੁਲ ਆਦਿ, ਇਨ੍ਹਾਂ ਨਾਲ ਪਾਣੀ ਦੀ ਵਰਤੋਂ ਜ਼ਿਆਦਾ ਕਰੋ | ਘੱਟ ਤੋਂ ਘੱਟ ਇਕ ਗਿਲਾਸ ਪਾਣੀ ਜ਼ਰੂਰ ਲਓ ਤਾਂ ਕਿ ਦਵਾਈ ਸੌਖਿਆਂ ਹੀ ਘੁਲ ਕੇ ਸਰੀਰ ਵਿਚ ਛੇਤੀ ਜਾ ਸਕੇ | ਪਾਣੀ ਜ਼ਿਆਦਾ ਪੀਣ ਨਾਲ ਦਵਾਈ ਦਾ ਗਾੜ੍ਹਾਪਨ ਅੰਤੜੀਆਂ ਦੀ ਅੰਦਰੂਨੀ ਪਰਤ ਨੂੰ  ਨੁਕਸਾਨ ਨਹੀਂ ਪਹੁੰਚਾਉਂਦਾ |
ਕੈਪਸੁਲ ਦੀ ਵਰਤੋਂ ਜੇਕਰ ਘੱਟ ਪਾਣੀ ਨਾਲ ਕੀਤੀ ਜਾਵੇ ਤਾਂ ਉਸ ਦਾ ਕਵਰ ਜੋ ਲਿਜੇਟਿਨ ਦਾ ਹੁੰਦਾ ਹੈ ਉਹ ਭੋਜਨ ਨਲੀ ਦਾ ਨੁਕਸਾਨ ਕਰ ਸਕਦਾ ਹੈ |
ਤਰਲ ਦਵਾਈ ਲੈਣ ਤੋਂ ਪਹਿਲਾਂ ਉਸ ਨੂੰ  ਚੰਗੀ ਤਰ੍ਹਾਂ ਹਿਲਾ ਲਓ ਤਾਂ ਕਿ ਦਵਾਈ ਦੇ ਸਭ ਤੱਤ ਠੀਕ ਤਰ੍ਹਾਂ ਘੁਲ ਜਾਣ ਅਤੇ ਸਰੀਰ ਨੂੰ  ਪੂਰਾ ਲਾਭ ਦੇਣ |
ਤਰਲ ਦਵਾਈ ਚਮਚ ਦੀ ਸਹਾਇਤਾ ਨਾਲ ਸਹੀ ਨਾਪ ਕਰਕੇ ਲਓ | ਢੱਕਣ ਜਾਂ ਸ਼ੀਸ਼ੀ ਨਾਲ ਦਵਾਈ ਨਾ ਪੀਓ | ਇਸ ਨਾਲ ਮਾਤਰਾ ਸਹੀ ਢੰਗ ਨਾਲ ਪਤਾ ਨਹੀਂ ਲਗਦੀ |
ਛੋਟੇ ਬੱਚੇ ਨੂੰ  ਡਰਾਪਰ ਨਾਲ ਦਵਾਈ ਨਾਪ ਕੇ ਦਿਓ | ਡਰਾਪਰ 'ਤੇ ਮਾਤਰਾ ਨਿਰਧਾਰਿਤ ਹੁੰਦੀ ਹੈ |
ਦਵਾਈ ਤੁਹਾਨੂੰ ਨੁਕਸਾਨ ਨਾ ਪੁਹੰਚਾਏ, ਇਸ ਲਈ ਦਵਾਈ ਲੈਣ ਦੇ ਇਕ ਘੰਟੇ ਬਾਅਦ ਤੱਕ ਦੁੱਧ ਜਾਂ ਚਾਹ ਦੀ ਵਰਤੋਂ ਨਾ ਕਰੋ |
ਰੋਗੀ ਨੂੰ  ਦਵਾਈ ਡਾਕਟਰ ਦੀ ਸਲਾਹ ਅਨੁਸਾਰ ਹੀ ਨਿਰਧਾਰਿਤ ਮਾਤਰਾ ਵਿਚ ਅਤੇ ਨਿਰਧਾਰਿਤ ਸਮੇਂ 'ਤੇ ਦਿਓ |
ਤੇਜ਼ ਸੰਕ੍ਰਮਣ ਹੋਣ 'ਤੇ ਰੋਗੀ ਨੂੰ  ਰਾਤ ਨੂੰ  ਵੀ ਜਗਾ ਕੇ ਐਂਟੀਬਾਇਓਟਿਕ ਦੀ ਡੋਜ਼ ਜ਼ਰੂਰ ਦਿਓ | ਡਾਕਟਰ ਦੇ ਨਿਰਦੇਸ਼ਾਂ ਦਾ ਸਹੀ ਢੰਗ ਨਾਲ ਪਾਲਣ ਕਰੋ | ਡਾਕਟਰ ਤੋਂ ਸਪੱਸ਼ਟ ਜਾਣਕਾਰੀ ਲਓ ਕਿ ਦਵਾਈ ਖਾਲੀ ਪੇਟ, ਭੋਜਨ ਦੇ ਨਾਲ, ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ ਖਾਣੀ ਹੈ |
ਦਵਾਈ ਜੂਸ ਅਤੇ ਠੰਢੇ ਪੀਣ ਵਾਲੇ ਪਦਾਰਥਾਂ ਨਾਲ ਨਾ ਲਓ |
ਜੇਕਰ ਦਿਨ ਵਿਚ ਦੋ ਵਾਰ ਦਵਾਈ ਲੈਣੀ ਹੋਵੇ ਤਾਂ 12 ਘੰਟੇ ਦਾ ਵਕਫ਼ਾ ਜ਼ਰੂਰ ਰੱਖੋ |
ਐਂਟੀਬਾਇਓਟਿਕ ਆਦਿ ਖਾਲੀ ਪੇਟ ਨਾ ਲਓ | ਇਸ ਨਾਲ ਪੇਟ ਵਿਚ ਸਾੜ ਪੈਦਾ ਹੋ ਸਕਦਾ ਹੈ |

ਪਿਛਲੀ ਖ਼ਬਰ ਲੰਮਾ ਸਾਹ ਤੁਹਾਡੇ ਫੇਫੜਿਆਂ ਤੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ ਅਗਲੀ ਖ਼ਬਰ ਸਿਹਤ ਲਈ ਅਨਮੋਲ ਹੈ ਸਰ੍ਹੋਂ ਦਾ ਤੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।