![]()
ਗਲੋਬਲ ਵਾਰਮਿੰਗ ਅੱਜ ਇਕ ਗੰਭੀਰ ਮੁੱਦਾ ਬਣ ਚੁੱਕਾ ਹੈ | ਦੁਨੀਆ ਦੇ ਲਗਭਗ ਸਾਰੇ ਦੇਸ਼ ਲਗਾਤਾਰ ਬਹੁਤ ਜ਼ਿਆਦਾ ਠੰਢ, ਤੇਜ਼ ਗਰਮੀ, ਬਹੁਤ ਜ਼ਿਆਦਾ ਬਾਰਿਸ਼, ਚੱਕਰਵਾਤ ਅਤੇ ਸੋਕੇ ਵਰਗੀਆਂ ਵਿਨਾਸ਼ਕਾਰੀ ਸਥਿਤੀਆਂ ਨਾਲ ਜੂਝ ਰਹੇ ਹਨ | ਇਨ੍ਹਾਂ ਸਥਿਤੀਆਂ ਲਈ ਜ਼ਿੰਮੇਵਾਰ ਮੁੱਖ ਕਾਰਕ ਐਲ ਨੀਨੋ, ਬੇਕਾਬੂ ਉਦਯੋਗਿਕ ਵਿਕਾਸ ਅਤੇ ਕਾਰਬਨ ਨਿਕਾਸ ਹਨ | ਬਿਨਾਂ ਸ਼ੱਕ, ਦੁਨੀਆ ਭਰ ਦੇ ਦੇਸ਼ ਜਲਵਾਯੂ ਸੰਕਟ ਨੂੰ ਹੱਲ ਕਰਨ ਲਈ ਕਾਨਫਰੰਸਾਂ ਦਾ ਆਯੋਜਨ ਕਰ ਰਹੇ ਹਨ, ਪਰ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਹੋ ਰਹੇ ਹਨ |
ਦਰਅਸਲ, ਇਹ ਮੀਟਿੰਗਾਂ ਸਾਰਥਕ ਨਤੀਜੇ ਨਹੀਂ ਦੇ ਰਹੀਆਂ ਹਨ ਕਿਉਂਕਿ ਜ਼ਿਆਦਾਤਰ ਵਿਕਸਿਤ ਦੇਸ਼ ਇਨ੍ਹਾਂ ਪ੍ਰਤੀਕੂਲ ਹਾਲਾਤ ਵਿਚ ਗਰੀਬ ਦੇਸ਼ਾਂ ਨੂੰ ਢੁਕਵੀਂ ਸਹਾਇਤਾ ਪ੍ਰਦਾਨ ਨਹੀਂ ਕਰਦੇ ਹਨ ਅਤੇ ਇਸ ਤੋਂ ਇਲਾਵਾ, ਇਨ੍ਹਾਂ ਦੇਸ਼ਾਂ ਨੂੰ ਜਲਵਾਯੂ ਸੰਕਟ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ | ਗਲੋਬਲ ਵਾਰਮਿੰਗ ਕਾਰਨ ਬਣ ਚੁੱਕੀ ਗੰਭੀਰ ਅਤੇ ਚਿੰਤਾਜਨਕ ਸਥਿਤੀ ਨੂੰ ਆਮ ਬਣਾਉਣਾ ਅਸੰਭਵ ਹੁੰਦਾ ਜਾ ਰਿਹਾ ਹੈ | ਜੇਕਰ ਵਿਕਸਿਤ ਦੇਸ਼ ਖੁੱਲ੍ਹੇ ਦਿਮਾਗ ਨਾਲ ਗਰੀਬ ਦੇਸ਼ਾਂ ਨੂੰ ਆਰਥਿਕ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦੇ ਰਹਿਣ ਤਾਂ ਜਲਵਾਯੂ ਸੰਕਟ 'ਤੇ ਕਾਬੂ ਪਾਇਆ ਜਾ ਸਕਦਾ ਹੈ |
ਝੂਠੇ ਭਰੋਸੇ ਕਿਵੇਂ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ? ਇਹ ਧਿਆਨ ਦੇਣ ਯੋਗ ਵਾਲੀ ਗੱਲ ਹੈ ਕਿ ਗਲੋਬਲ ਵਾਰਮਿੰਗ ਕਾਰਨ, ਸਮੁੱਚੇ ਮਨੁੱਖੀ ਜੀਵਨ ਦੀ ਹੋਂਦ ਇਸ ਸਮੇਂ ਆਪਣੇ ਅੰਤ ਦੇ ਨੇੜੇ ਹੈ |
ਇਸ ਲਈ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਜਲਦੀ ਤੋਂ ਜਲਦੀ ਵਾਤਾਵਰਨ ਸੁਰੱਖਿਆ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ | ਇਸ ਨਾਲ ਸਾਰੀ ਮਨੁੱਖਤਾ ਨੂੰ ਲਾਭ ਹੋਵੇਗਾ |
ਊਨਾ (ਹਿਮਾਚਲ ਪ੍ਰਦੇਸ਼)