ਚੰਡੀਗੜ੍ਹ, 30 ਅਪ੍ਰੈਲ (ਇੰਟ)-ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੀ ਚੋਣ ਅਗਸਤ 2026 ਵਿਚ ਮਿਸੀਸਾਗਾ (ਕੈਨੇਡਾ) ਵਿਚ ਹੋਣ ਵਾਲੇ 60 ਸਾਲ ਤੋਂ ਉਪਰ ਦੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਹੋਈ ਹੈ¢ ਵੈਟਰਨਜ਼ ਕ੍ਰਿਕਟ ਇੰਡੀਆ (ਵੀ.ਸੀ.ਆਈ.) ਨੇ ਇਸ ਟੂਰਨਾਮੈਂਟ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਪ੍ਰਬੰਧ ਕੌਂਸਲ ਆਫ਼ ਕੈਨੇਡਾ ਮਾਸਟਰਜ਼ ਕ੍ਰਿਕਟ ਵਲੋਂ ਕੀਤਾ ਜਾ ਰਿਹਾ ਹੈ¢ਭਾਰਤੀ ਟੀਮ ਦੀ ਚੋਣ ਲਈ ਨੈਸ਼ਨਲ ਇੰਟਰ-ਜ਼ੋਨਲ ਟੂਰਨਾਮੈਂਟ ਕਰਵਾਇਆ ਗਿਆ ਸੀ ਅਤੇ ਖਿਡਾਰੀਆਂ ਦੀ ਫਿਟਨੈੱਸ ਦਾ ਮੁਲਾਂਕਣ ਕੀਤਾ ਗਿਆ¢ ਇਸ ਟੀਮ 'ਚ ਖਿਡਾਰੀਆਂ ਦੇ ਹੁਨਰ, ਸਰੀਰਕ ਸਮਰੱਥਾ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਮੁੱਖ ਰੱਖਿਆ ਗਿਆ¢ ਚੁਣੇ ਗਏ ਖਿਡਾਰੀਆਂ 'ਚ ਯੂ.ਆਰ. ਰਾਧਾਕ੍ਰਿਸ਼ਨਨ, ਵਰਿੰਦਰ ਭੁੰਬਲਾ, ਹੈਦਰ ਅਲੀ ਅਤੇ ਦਰਸ਼ਨ ਸਿੰਘ ਸਮੇਤ ਕੁੱਲ 16 ਮੈਂਬਰ ਸ਼ਾਮਿਲ ਹਨ¢
ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੀ ਕੈਨੇਡਾ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਚੋਣ
ਅਜੀਤ ਡੈਸਕ
01-05-2026