ਟੋਰਾਂਟੋ, 30 ਅਪ੍ਰੈਲ (ਇੰਟ.)-20 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੀ ਭੰਗ ਲੈ ਕੇ ਜਾ ਰਹੇ ਇਕ ਟ੍ਰੇਲਰ ਦੀ ਚੋਰੀ ਦੇ ਸੰਬੰਧ 'ਚ 5 ਪੰਜਾਬੀ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ¢ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ¢ ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ (21), ਸਰਬਜੀਤ ਸਿੰਘ (32), ਦਿਲਖਾਬ ਸਿੰਘ (21) ਅਤੇ ਜੈਸਕਵਨ ਮੱਲ੍ਹੀ (23) ਸਾਰੇ ਬਰੈਂਪਟਨ ਦੇ ਵਸਨੀਕ ਅਤੇ ਹੈਮਿਲਟਨ ਦੇ ਕਰਨ ਕੁਮਾਰ (25) ਵਜੋਂ ਹੋਈ ਹੈ¢ਯਾਰਕ ਰੀਜਨਲ ਪੁਲਿਸ ਵਲੋਂ ਸਾਂਝੇ ਕੀਤੇ ਗਏ ਵੇਰਵਿਆਂ ਅਨੁਸਾਰ ਚੋਰੀ ਕੀਤੇ ਗਏ ਮਾਲ ਅਤੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਆਟੋ ਕਾਰਗੋ ਥੈਫਟ ਯੂਨਿਟ ਵਲੋਂ ਇਹ ਗਿ੍ਫਤਾਰੀਆਂ ਕੀਤੀਆਂ ਗਈਆਂ ਹਨ¢ ਜ਼ਿਕਰਯੋਗ ਹੈ ਕਿ 15 ਅਪ੍ਰੈਲ 2026 ਨੂੰ ਜਾਂਚਕਰਤਾ ਮਿਸੀਸਾਗਾ 'ਚ ਮੈਕਲਾਫਲਿਨ ਰੋਡ ਅਤੇ ਹਾਈਵੇਅ 401 ਦੇ ਖੇਤਰ 'ਚ ਸਨ, ਜਦੋਂ ਉਨ੍ਹਾਂ ਨੇ ਨਿਆਗਰਾ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਵਾਲਾ ਇਕ ਟ੍ਰੇਲਰ ਲੱਭਿਆ ਸੀ ¢