ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਅਕਾਲੀ ਆਗੂ ਤੇ ਵਰਕਰ
ਅਜੀਤ ਡੈਸਕ
01-05-2026
ਜ਼ਿਲ੍ਹਾ ਪ੍ਰਧਾਨ ਢੀਂਡਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ
ਇਸੇ ਤਰ੍ਹਾਂ ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਕਾਰਨ ਲੱਗ ਰਹੇ ਲੰਬੇ ਲੰਬੇ ਬਿਜਲੀ ਕੱਟਾਂ ਦੇ ਵਿਰੋਧ 'ਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਾਇਆ ਗਿਆ | ਉਪਰੰਤ ਐਸ ਡੀ ਐਮ-1 ਨਵਦੀਪ ਸਿੰਘ ਨੂੰ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ | ਇਸ ਤੋਂ ਪਹਿਲਾਂ ਅਕਾਲੀ ਆਗੂਆਂ ਨੂੰ ਅੰਦਰ ਜਾਣ ਤੋਂ ਰੋਕਣ 'ਤੇ ਰੋਸ ਵਜੋਂ ਇਕੱਤਰ ਹੋਏ ਆਗੂਆਂ ਤੇ ਵਰਕਰਾਂ ਵਲੋਂ ਡੀ. ਸੀ. ਦਫਤਰ ਦੇ ਬਾਹਰ ਕੁੱਝ ਸਮੇਂ ਲਈ ਟਰੈਫਿਕ ਵੀ ਜਾਮ ਕੀਤਾ ਗਿਆ, ਜਿਸ 'ਤੇ ਬਾਅਦ 'ਚ ਅਕਾਲੀ ਆਗੂਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਦੇ ਅੰਦਰ ਜਾਣ ਦਿੱਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਗਰਮੀਆਂ ਦੀ ਸ਼ੁਰੂਆਤ ਮੌਕੇ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ | ਇਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਮਾੜੀ ਯੋਜਨਾਬੰਦੀ ਅਤੇ ਪ੍ਰਸ਼ਾਸਕੀ ਅਯੋਗਤਾ ਦਾ ਨਤੀਜਾ ਹੈ | ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ, ਵਿਨੋਦ ਕੌਲ, ਗੁਰਪ੍ਰੀਤ ਸਿੰਘ ਰੰਧਾਵਾ, ਅਰਜਨ ਬਹਿਲ, ਸੁਰਜੀਤ ਸਿੰਘ ਨੀਲਾਮਹਿਲ, ਮਨੀਸ਼ ਗਿੱਲ, ਗੁਰਬਚਨ ਸਿੰਘ ਕਥੂਰੀਆ, ਰਾਜਬੀਰ ਸਿੰਘ ਸ਼ੰਟੀ, ਰਵਿੰਦਰ ਸਿੰਘ ਸਵੀਟੀ, ਮਨਬੀਰ ਸਿੰਘ ਅਕਾਲੀ, ਦਲਵਿੰਦਰ ਸਿੰਘ ਬੜਿੰਗ, ਆਬਿਦ ਹਸਨ ਸਲਮਾਨੀ, ਹਰਦੀਪ ਸਿੰਘ ਸਿੱਧੂ, ਜਸਵੀਰ ਸਿੰਘ ਵਾਲੀਆ, ਜਗਦੇਵ ਸਿੰਘ ਜੰਗੀ, ਗੁਰਜੀਤ ਸਿੰਘ ਪੋਪਲੀ, ਗੁਰਬਿੰਦਰ ਸਿੰਘ ਜੱਜ,ਅਮਰਜੀਤ ਸਿੰਘ ਮੰਗਾਂ, ਗੁਰਦੇਵ ਸਿੰਘ ਹੈਪੀ, ਜਗਦੀਸ਼ ਸਿੰਘ ਕਾਲਾ, ਜਸਬੀਰ ਸਿੰਘ ਲਾਡੀ, ਗੁਰਮੀਤ ਸਿੰਘ ਕਲੇਰ, ਪ੍ਰਮਜੀਤ ਸਿੰਘ ਪੰਮਾ, ਹਰਬਖਸ਼ ਸਿੰਘ, ਰਾਜਪ੍ਰੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਸਚਦੇਵਾ, ਪ੍ਰਮਪ੍ਰੀਤ ਸਿੰਘ ਗੁੰਬਰ, ਪਵਿੰਦਰ ਸਿੰਘ ਪਿ੍ੰਸ, ਜੋਤ ਜੀਵਨ ਸਿੰਘ , ਜਸਦੀਪ ਸਿੰਘ ਸਿਡਾਨਾ, ਅਮਨਜੀਤ ਸਿੰਘ ਸੈਂਕੀ, ਉਂਕਾਰ ਸਿੰਘ ਰੰਧਾਵਾ, ਮਹਿੰਦਰ ਪਾਲ ਸਿੰਘ ਬਿੱਟੂ,ਹਰਜਿੰਦਰ ਸਿੰਘ ਉਬਰਾਏ, ਟੋਨੀ ਅਰੋੜਾ, ਇੰਦਰਪ੍ਰੀਤ ਸਿੰਘ ਪਿ੍ੰਸ,ਗੋਰਵ ਭਗਤ, ਅਮਿਤ ਕੁਮਾਰ, ਹਰਪ੍ਰੀਤ ਸਿੰਘ ਸਚਦੇਵਾ, ਜੈ ਦੀਪ ਸਿੰਘ ਬਾਜਵਾ, ਸੁੰਦਰ ਸ਼ੇਰਗਿੱਲ, ਰਜੇਸ਼ ਭਗਤ, ਕੁਲਬੀਰ ਸਿੰਘ ਪੱਪੂ, ਮਨਜੀਤ ਸਿੰਘ ਮਿੱਠੂ ਬਸਤੀ, ਜਸਪ੍ਰੀਤ ਸਿੰਘ ਚੌਹਾਨ, ਰਮੇਸ਼ ਭਗਤ,ਮਨੀ ਕੁਮਾਰ, ਤਜਿੰਦਰ ਸਿੰਘ, ਪੰਕਜ਼ ਲਹੋਰੀਆ, ਸੰਨੀ ਘਈ, ਰਿੱਕੀ ਲੂਥਰ,ਰਾਜਨ ਸਹੋਤਾ, ਮਨਜੀਤ ਸਿੰਘ ਬੜਿੰਗ, ਜਤਨਿਆ ਗੁਪਤਾ, ਮਨਪ੍ਰੀਤ ਸਿੰਘ ਸ਼ੇਰਾ, ਨਿੱਕੂ ਕੁਮਾਰ, ਹਰਮਨਪ੍ਰੀਤ ਸਿੰਘ, ਵਿਨੇ ਕੌਲ ਆਦਿ ਵੀ ਮੌਜੂਦ ਸਨ |
ਬੂਟਾ ਪਿੰਡ 'ਚ ਹਰਜਾਪ ਸਿੰਘ ਸੰਘਾ ਦੀ ਅਗਵਾਈ ਹੇਠ ਧਰਨਾ
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਗਏ ਸੱਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਛਾਉਣੀ ਦੇ ਪ੍ਰਧਾਨ ਹਰਜਾਪ ਸਿੰਘ ਸੰਘਾ ਦੀ ਅਗਵਾਈ ਹੇਠ ਬੂਟਾ ਪਿੰਡ ਸਥਿਤ ਐਕਸੀਅਨ ਦਫ਼ਤਰ ਦੇ ਬਾਹਰ ਹਲਕੇ ਦੇ ਆਗੂਆਂ ਤੇ ਵਰਕਰਾਂ ਵਲੋਂ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਹਰਜਾਪ ਸਿੰਘ ਸੰਘਾ ਨੇ ਬਿਜਲੀ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ | ਇਸ ਦੌਰਾਨ ਧਰਨੇ 'ਚ ਸ਼ਾਮਿਲ ਵਰਕਰਾਂ, ਆਮ ਲੋਕਾਂ, ਕਿਸਾਨਾਂ, ਵਪਾਰੀਆਂ ਅਤੇ ਨੌਜਵਾਨਾਂ ਨੇ ਸ਼ਾਮਿਲ ਹੋ ਕੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਦਾ ਪੁਤਲਾ ਵੀ ਸੜਿਆ | ਇਸ ਮੌਕੇ ਵਿਨੋਦ ਕੌਲ, ਲਵਪ੍ਰੀਤ ਸਿੰਘ ਸਰਪੰਚ, ਸਰਕਲ ਪ੍ਰਧਾਨ ਸੁਖਦੇਵ ਸਿੰਘ ਫਤਿਹਪੁਰ, ਸਰਕਲ ਪ੍ਰਧਾਨ ਬਲਰਾਜ ਸਿੰਘ ਜੋਹਲ, ਸਰਕਲ ਪ੍ਰਧਾਨ ਰਣਧੀਰ ਸਿੰਘ ਬਾਹੀਆ, ਅਭੀ ਬਖ਼ਸ਼ੀ, ਪਿ੍ੰਸ ਬਾਹੀਆ, ਵਿਜੈ ਸਾਹੋਤਾ, ਰਣਜੀਤ ਸਿੰਘ, ਮੋਹਨ ਸਿੰਘ ਅਤੇ ਕੁਲਵੰਤ ਸਿੰਘ ਥੇਥੀ ਆਦਿ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਧਰਨੇ 'ਚ ਸ਼ਾਮਿਲ ਹੋਏ |