ਲਖਨਊ, 15 ਮਈ (ਏਜੰਸੀ)-ਆਈ.ਪੀ.ਐਲ. ਦੇ 59ਵੇਂ ਮੈਚ 'ਚ ਲਖਨਊ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ | ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਚੇਨਈ ਸੁਪਰ ਕਿੰਗਜ਼ ਨੇ 5 ਵਿਕਟਾਂ ਦੇ ਨੁਕਸਾਨ 'ਤੇ ਕੁੱਲ 187 ਦÏੜਾਂ ਬਣਾਈਆਂ | ਚੇਨਈ ਦੀ ਸ਼ੁਰੂਆਤ ਖਾਸ ਤÏਰ 'ਤੇ ਮਜ਼ਬੂਤ ਨਹੀਂ ਰਹੀ | ਕਪਤਾਨ ਰੁਤੁਰਾਜ ਗਾਇਕਵਾੜ ਨੇ 13 ਦੌੜਾਂ, ਸੰਜੂ ਸੈਮਸਨ ਨੇ 20 ਦÏੜਾਂ ਤੇ ਉਰਵਿਲ ਪਟੇਲ ਨੇ 6 ਦÏੜਾਂ ਦਾ ਯੋਗਦਾਨ ਪਾਇਆ | ਇਸ ਮੋੜ ਤੋਂ, ਕਾਰਤਿਕ ਸ਼ਰਮਾ ਤੇ ਡੇਵਾਲਡ ਬ੍ਰੇਵਿਸ ਨੇ ਚਥੀ ਵਿਕਟ ਲਈ 70 ਦÏੜਾਂ ਦੀ ਸਾਂਝੇਦਾਰੀ ਕੀਤੀ | ਜਿਸਦੇ ਸਦਕਾ ਚੇਨਈ ਨੇ 187/5 ਦੌੜਾਂ ਬਣਾਈਆਂ | ਲਖਨਊ ਸੁਪਰ ਜਾਇੰਟਸ ਨੇ ਦÏੜਾਂ ਦਾ ਪਿੱਛਾ ਕਰਦੇ ਹੋਏ ਧਮਾਕੇਦਾਰ ਸ਼ੁਰੂਆਤ ਕੀਤੀ | ਮਿਸ਼ੇਲ ਮਾਰਸ਼ ਤੇ ਜੋਸ਼ ਇੰਗਲਿਸ ਨੇ ਪਹਿਲੀ ਵਿਕਟ ਲਈ 135 ਦÏੜਾਂ ਦੀ ਸਾਂਝੇਦਾਰੀ ਕੀਤੀ | ਮਾਰਸ਼ ਨੇ ਇਸ ਸਾਂਝੇਦਾਰੀ 'ਚ ਹਮਲਾਵਰ ਭੂਮਿਕਾ ਨਿਭਾਈ, ਸਿਰਫ਼ 21 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਇਸ ਦÏਰਾਨ, ਇੰਗਲਿਸ (36) ਨੇ ਕੁਝ ਸ਼ਾਨਦਾਰ ਸ਼ਾਟ ਵੀ ਖੇਡੇ | ਜਦਕਿ ਮਾਰਸ਼ ਨੇ 90 ਦੌੜਾਂ ਦੀ ਅਹਿਮ ਪਾਰੀ ਖੇਡੀ | ਦੋਵਾਂ ਦੇ ਆਉਟ ਹੋਣ ਤੋਂ ਬਾਅਦ ਨਿਕੋਲਸ ਪੂਰਨ ਵਲੋਂ ਕੀਤੀ ਬੱਲੇਬਾਜ਼ੀ ਸਦਕਾ ਲਖਨਊ ਨੇ ਆਪਣੇ ਘਰੇਲੂ ਮੈਦਾਨ 'ਤੇ ਸਿਰਫ਼ 16.4 ਓਵਰਾਂ 'ਚ ਹੀ 3 ਵਿਕਟਾਂ ਦੇ ਨੁਕਸਾਨ 'ਤੇ 188 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ |
ਲਖਨਊ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
16-05-2026