28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅਭਿਸ਼ੇਕ ਸ਼ਰਮਾ ਦੇ ਤੂਫ਼ਾਨ ’ਚ ਉੱਡੇ ਕੀਵੀ

ਵੈਲਿੰਗਟਨ, 27 ਅਕਤੂਬਰ (ਪੀ. ਟੀ.

ਅਜੀਤ ਡੈਸਕ 28-10-2026

ਵੈਲਿੰਗਟਨ, 27 ਅਕਤੂਬਰ (ਪੀ. ਟੀ. ਆਈ.)-ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਬੱਲੇਬਾਜ਼ੀ ਦੇ ਸਾਹਮਣੇ ਨਿਊਜ਼ੀਲੈਂਡ ਦੇ ਗੇਂਦਬਾਜ਼ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ, ਜਿਸ ਦੇ ਚਲਦਿਆਂ ਭਾਰਤ ਨੇ ਮੰਗਲਵਾਰ ਨੂੰ ਤੀਜੇ ਟੀ-20 ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 40 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ’ਚ 3-0 ਦੀ ਅਜੇਤੂ ਬੜਤ ਬਣਾ ਲਈ ਹੈ।ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ’ਤੇ 198 ਦੌੜਾਂ ਬਣਾਈਆਂ, ਜਦਕਿ ਭਾਰਤ ਨੇ 13.2 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ’ਤੇ 199 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੈਚ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਇਕ ਵਾਰ ਫਿਰ ਵੈਭਵ ਸੂਰਿਆਵੰਸ਼ੀ ’ਤੇ ਸਨ ਪਰ ਮੈਚ ਦਾ ਰੁਖ਼ ਅਭਿਸ਼ੇਕ ਸ਼ਰਮਾ ਨੇ ਬਦਲ ਦਿੱਤਾ।ਅਭਿਸ਼ੇਕ ਨੇ ਸਿਰਫ਼ 15 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜਦਕਿ ਵੈਭਵ ਨੇ ਵੀ ਸ਼ਾਨਦਾਰ ਸ਼ਾਟ ਖੇਡੇ। ਦੋਵਾਂ ਦੀ ਸਲਾਮੀ ਜੋੜੀ ਨੇ ਸਿਰਫ਼ ਪੰਜ ਓਵਰਾਂ ਵਿਚ ਭਾਰਤ ਦਾ ਸਕੋਰ 100 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ। ਇਹ ਟੀ-20 ਕ੍ਰਿਕਟ ਵਿਚ ਸਭ ਤੋਂ ਤੇਜ਼ ਟੀਮ ਸੈਂਕੜੇ ਦਾ ਰਿਕਾਰਡ ਹੈ। ਅਭਿਸ਼ੇਕ ਅਤੇ ਵੈਭਵ ਨੇ ਸਿਰਫ਼ 43 ਗੇਂਦਾਂ ਵਿਚ 133 ਦੌੜਾਂ ਜੋੜ ਕੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਬੇਵੱਸ ਕਰ ਦਿੱਤਾ। ਵੈਭਵ ਨੇ 19 ਗੇਂਦਾਂ ਵਿਚ 45 ਦੌੜਾਂ ਬਣਾਈਆਂ।

ਪਿਛਲੀ ਖ਼ਬਰ ਅਮਰੀਕਾ ’ਚ ਚੋਣ ਅਪਰਾਧਾਂ ਦੇ ਦੋਸ਼ ਵਿਚ ਪੰਜਾਬਣ ਸਮੇਤ 48 ਨਾਮਜ਼ਦ ਅਗਲੀ ਖ਼ਬਰ ਮੌਜੂਦਾ ਚੈਂਪੀਅਨ ਭਾਰਤ ਵਲੋਂ ਧਮਾਕੇਦਾਰ ਆਗਾਜ਼ ਮਨਦੀਪ ਦੀ ਹੈਟ੍ਰਿਕ ਬਦੌਲਤ ਬੰਗਲਾਦੇਸ਼ ਨੂੰ 13-0 ਨਾਲ ਦਰੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।