29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਇੰਗਲੈਂਡ ਨੇ ਮੇਜ਼ਬਾਨ ਮੈਕਸੀਕੋ ਨੂੰ 3-2 ਨਾਲ ਹਰਾਇਆ

ਅਜੀਤ ਡੈਸਕ 07-07-2026

ਨਿਊਯਾਰਕ, 6 ਜੁਲਾਈ (ਰਾਜੂ ਸਹਿਬਾਜ਼ਪੁਰਾ)–2026 ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ਼ 16 ਦੇ ਮੈਚ ’ਚ ਇੰਗਲੈਂਡ ਨੇ ਮੈਕਸੀਕੋ ਨੂੰ ਹਰਾ ਕੇ 2026 ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਰੋਮਾਂਚਕ ਮੁਕਾਬਲੇ ’ਚ ਇੰਗਲੈਂਡ ਨੇ ਸਹਿ-ਮੇਜ਼ਬਾਨ ਨੂੰ 3-2 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇੰਗਲੈਂਡ ਦੇ ਜੂਡ ਬੇਲਿੰਘਮ ਨੇ ਇੰਗਲੈਂਡ ਲਈ 2 ਗੋਲ (36ਵੇਂ ਤੇ 38ਵੇਂ ਮਿੰਟ) ਕੀਤੇ, ਜਦੋਂ ਕਿ ਹੈਰੀ ਕੇਨ ਨੇ (60ਵੇਂ ਮਿੰਟ) ਪੈਨਲਟੀ ਗੋਲ ਕੀਤਾ। ਇਸ ਦੌਰਾਨ, ਜੂਲੀਅਨ ਕੁਇਨੋਨੇਸ ਨੇ 42ਵੇਂ ਮਿੰਟ ਮੈਕਸੀਕੋ ਲਈ ਇਕ ਗੋਲ ਕੀਤਾ ਤੇ ਰਾਉਲ ਜਿਮੇਨੇਜ਼ ਨੇ 69ਵੇਂ ਪੈਨਲਟੀ ਨੂੰ ਗੋਲ ’ਚ ਬਦਲਿਆ।
ਜੈਰੇਲ ਨੂੰ ਦਿਖਾਇਆ ਰੈੱਡ ਕਾਰਡ
ਇੰਗਲੈਂਡ ਨੂੰ 54ਵੇਂ ਮਿੰਟ ’ਚ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਖਿਡਾਰੀ ਜੈਰੇਲ ਕੁਆਂਸਾਹ ਨੂੰ ਲਾਲ ਕਾਰਡ ਦਿਖਾ ਕੇ ਬਾਹਰ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ।

ਪਿਛਲੀ ਖ਼ਬਰ ਨੇਮਾਰ ਨੇ ਬ੍ਰਾਜ਼ੀਲ ਨੂੰ ਕਿਹਾ ਅਲਵਿਦਾ ਅਗਲੀ ਖ਼ਬਰ ਟਰੰਪ ਦੇ ਇਕ ਫੋਨ ਤੋਂ ਬਾਅਦ ਫੀਫਾ ਨੇ ਪਲਟਿਆ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।