29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਟਰੰਪ ਦੇ ਇਕ ਫੋਨ ਤੋਂ ਬਾਅਦ ਫੀਫਾ ਨੇ ਪਲਟਿਆ ਫ਼ੈਸਲਾ

ਅਜੀਤ ਡੈਸਕ 07-07-2026

ਨਿਊਯਾਰਕ, 6 ਜੁਲਾਈ (ਰਾਜੂ ਸਹਿਬਾਜ਼ਪੁਰਾ/ਏਜੰਸੀ)-ਵਿਸ਼ਵ ਕੱਪ ਵਿਚ ਇਕ ਪ੍ਰਸ਼ਾਸਕੀ ਫੈਸਲੇ ਨੇ ਮੈਚਾਂ ਨਾਲੋਂ ਵੱਧ ਸੁਰਖੀਆਂ ਬਟੋਰ ਲਈਆਂ ਹਨ। ਅਮਰੀਕੀ ਸਟ੍ਰਾਈਕਰ ਫੋਲਾਰਿਨ ਬਾਲੋਗੁਨ ਨੂੰ ਜਾਰੀ ਕੀਤੇ ਗਏ ਲਾਲ ਕਾਰਡ ਦੇ ਫ਼ੈਸਲੇ ਉਲਟਾਉਣ ਤੋਂ ਬਾਅਦ ਵਿਸ਼ਵ ਫੁੱਟਬਾਲ ਵਿਚ ਇੱਕ ਵੱਡਾ ਵਿਵਾਦ ਛਿੜ ਗਿਆ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਿੱਧੇ ਤੌਰ ’ਤੇ ਇਸ ਫੈਸਲੇ ’ਚ ਸ਼ਾਮਲ ਸਨ। ਇਹ ਦੋਸ਼ ਲਗਾਇਆ ਗਿਆ ਹੈ ਕਿ ਟਰੰਪ ਨੇ ਨਿੱਜੀ ਤੌਰ ’ਤੇ ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਨਾਲ ਗੱਲ ਕੀਤੀ ਸੀ, ਬਾਲੋਗੁਨ ਦੇ ਮਾਮਲੇ ਦੀ ਸਮੀਖਿਆ ਦੀ ਬੇਨਤੀ ਕੀਤੀ ਸੀ, ਜਿਸ ਕਾਰਨ ਫੈਸਲਾ ਉਲਟ ਗਿਆ ਸੀ। ਇਸ ਗੱਲ ਦੀ ਉਨ੍ਹਾਂ ਵਲੋਂ ਪ੍ਰੈਸ ਕਾਨਫਰੰਸ ’ਚ ਪੁਸ਼ਟੀ ਵੀ ਕੀਤੀ ਗਈ। ਇਸ ਐਲਾਨ ਤੋਂ ਬਾਅਦ ਯੂਰਪੀਅਨ ਫੁੱਟਬਾਲ ਦੀ ਪ੍ਰਬੰਧਕ ਸੰਸਥਾ ਯੂ.ਆਈ.ਐਫ਼.ਏ. ਨੇ ਫੀਫਾ ’ਤੇ ਇਸ ਫ਼ੈਸਲੇ ’ਤੇ ਰੋਸ ਪ੍ਰਗਟ ਕਰਦੇ ਹੋਏ ਤਿੱਖਾ ਹਮਲਾ ਕੀਤਾ ਹੈ, ਨਾਲ ਹੀ ਇਸ ਫੈਸਲੇ ਨੂੰ ‘ਅਕਲਪਨਾਯੋਗ, ਬੇਇਨਸਾਫ਼ੀ ਤੇ ਖੇਡ ਦੀ ਨਿਰਪੱਖਤਾ ’ਤੇ ਸਿੱਧਾ ਹਮਲਾ’ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਅਮਰੀਕਾ ਨੇ 32 ਦੇ ਦੌਰ ’ਚ ਬੋਸਨੀਆ ਤੇ ਹਰਜ਼ੇਗੋਵਿਨਾ ਨੂੰ 2-0 ਨਾਲ ਹਰਾਇਆ ਸੀ। ਮੈਚ ਦੇ 64ਵੇਂ ਮਿੰਟ ’ਚ ਫੋਲਾਰਿਨ ਬਾਲੋਗੁਨ ਨੇ ਡਿਫੈਂਡਰ ਤਾਰਿਕ ਮੁਹਾਰੇਮੋਵਿਚ ਨੂੰ ਆਪਣੇ ਸਟੱਡਾਂ ਨਾਲ ਟੇਕਲ ਕੀਤਾ, ਜਿਸਦੇ ਨਤੀਜੇ ਵਜੋਂ ਸਿੱਧਾ ਲਾਲ ਕਾਰਡ ਮਿਲਿਆ। ਫੀਫਾ ਦੇ ਨਿਯਮਾਂ ਦੇ ਤਹਿਤ, ਸਿੱਧਾ ਲਾਲ ਕਾਰਡ ਪ੍ਰਾਪਤ ਕਰਨ ਵਾਲਾ ਖਿਡਾਰੀ ਆਪਣੇ ਆਪ ਹੀ ਅਗਲਾ ਮੈਚ ਨਹੀਂ ਖੇਡ ਸਕਦਾ। ਇਸਦਾ ਮਤਲਬ ਸੀ ਕਿ ਬਾਲੋਗਨ ਬੈਲਜੀਅਮ ਵਿਰੁੱਧ ਰਾਊਂਡ ਆਫ਼ 16 ਮੈਚ ਖੇਡਣ ਲਈ ਅਯੋਗ ਸੀ। ਹਾਲਾਂਕਿ, ਫੀਫਾ ਦੀ ਅਨੁਸ਼ਾਸਨੀ ਕਮੇਟੀ ਨੇ ਅਚਾਨਕ ਫੈਸਲਾ ਉਲਟਾ ਦਿੱਤਾ।

ਪਿਛਲੀ ਖ਼ਬਰ ਇੰਗਲੈਂਡ ਨੇ ਮੇਜ਼ਬਾਨ ਮੈਕਸੀਕੋ ਨੂੰ 3-2 ਨਾਲ ਹਰਾਇਆ ਅਗਲੀ ਖ਼ਬਰ ਪੁਰਤਗਾਲ ਦਾ ਵਿਸ਼ਵ ਕੱਪ 2026 ਦਾ ਸਫ਼ਰ ਖ਼ਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।