15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਿਰਫ਼ ਵਿਸ਼ਵ ਚੈਂਪੀਅਨ ਨਹੀਂ, ਫੁੱਟਬਾਲ ਦਾ ਭਵਿੱਖ ਵੀ ਹੋਵੇਗਾ ਤੈਅ

ਅਜੀਤ ਡੈਸਕ 19-07-2026
ਜਲੰਧਰ, 18 ਜੁਲਾਈ (ਡਾ. ਜਤਿੰਦਰ ਸਾਬੀ)-35 ਦਿਨਾਂ ਦੇ ਰੋਮਾਂਚ, 102 ਮੈਚਾਂ ਅਤੇ ਅਣਗਿਣਤ ਯਾਦਗਾਰ ਪਲਾਂ ਤੋਂ ਬਾਅਦ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਫੀਫਾ ਵਿਸ਼ਵ ਕੱਪ 2026 ਦੇ ਮਹਾਂਫਾਈਨਲ ’ਤੇ ਟਿਕੀਆਂ ਹੋਈਆਂ ਹਨ। ਸਪੇਨ ਨੇ ਇਸ ਵਿਸ਼ਵ ਕੱਪ ਵਿੱਚ ਦਿਖਾਇਆ ਕਿ ਆਧੁਨਿਕ ਫੁੱਟਬਾਲ ਵਿੱਚ ਅਜੇ ਵੀ ਤਕਨੀਕ, ਸੰਯਮ ਅਤੇ ਬਾਲ ’ਤੇ ਕਾਬੂ ਦੀ ਅਹਿਮੀਅਤ ਘੱਟ ਨਹੀਂ ਹੋਈ। ਅਰਜਨਟੀਨਾ ਦਾ ਸਫ਼ਰ ਬਿਲਕੁਲ ਵੱਖਰਾ ਰਿਹਾ ਹੈ। ਇਸ ਟੀਮ ਨੇ ਕਈ ਮੈਚਾਂ ਵਿੱਚ ਪਿੱਛੇ ਰਹਿ ਕੇ ਵਾਪਸੀ ਕੀਤੀ। ਜਿਥੇ 39 ਸਾਲਾ ਲਿਓਨਲ ਮੈਸੀ ਲਈ ਇਹ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਭਾਵੁਕ ਅਧਿਆਇ ਬਣ ਸਕਦਾ ਹੈ। ਇਸ ਟੂਰਨਾਮੈਂਟ ’ਚ ਉਹ ਅਰਜਨਟੀਨਾ ਦੀ ਪ੍ਰੇਰਣਾ ਬਣੇ ਰਹੇ ਹਨ। ਉਨ੍ਹਾਂ ਦੇ ਗੋਲ, ਅਸਿਸਟ, ਨੇਤ੍ਰਿਤਵ ਤੇ ਤਜਰਬੇ ਨੇ ਟੀਮ ਨੂੰ ਵਾਰ-ਵਾਰ ਸੰਭਾਲਿਆ ਹੈ। ਮੈਸੀ ਲਈ ਇਹ ਸਿਰਫ਼ ਇਕ ਹੋਰ ਫਾਈਨਲ ਨਹੀਂ, ਸਗੋਂ ਆਪਣੀ ਵਿਰਾਸਤ ਨੂੰ ਅਮਰ ਬਣਾਉਣ ਦਾ ਮੌਕਾ ਹੈ। ਉਥੇ ਹੀ ਲਾਮਿਨ ਯਮਾਲ ਨੇ ਇਸ ਵਿਸ਼ਵ ਕੱਪ ਵਿਚ ਆਪਣੀ ਉਮਰ ਤੋਂ ਕਈ ਗੁਣਾ ਵੱਡਾ ਖੇਡ ਦਿਖਾਇਆ ਹੈ। ਉਸਦੀ ਡ੍ਰਿੱਬਲਿੰਗ, ਫੈਸਲਾ ਲੈਣ ਦੀ ਸਮਰੱਥਾ, ਗਤੀ ਅਤੇ ਨਿਡਰਤਾ ਨੇ ਸਾਬਤ ਕਰ ਦਿੱਤਾ ਹੈ ਕਿ ਵਿਸ਼ਵ ਫੁੱਟਬਾਲ ਨੂੰ ਆਪਣਾ ਅਗਲਾ ਮਹਾਨ ਸਿਤਾਰਾ ਮਿਲ ਚੁੱਕਾ ਹੈ। ਜੇਕਰ ਸਪੇਨ ਚੈਂਪੀਅਨ ਬਣਦੀ ਹੈ ਤਾਂ ਇਹ ਜਿੱਤ ਯਮਾਲ ਦੇ ਯੁੱਗ ਦੀ ਸ਼ੁਰੂਆਤ ਮੰਨੀ ਜਾਵੇਗੀ।
ਪਿਛਲੀ ਖ਼ਬਰ ਖਿਤਾਬੀ ਮੁਕਾਬਲੇ ਤੋਂ ਪਹਿਲਾਂ ਮੈਦਾਨ ਨੂੰ ਲੈ ਕੇ ਵਿਵਾਦ ਅਗਲੀ ਖ਼ਬਰ ਹੁਣ ਸੋਨ ਤਗਮਿਆਂ ਦੇ ਨਾਲ ਮਿਲੇਗੀ ‘ਚੈਂਪੀਅਨਸ਼ਿਪ ਅੰਗੂਠੀ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।