15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਖਿਤਾਬੀ ਮੁਕਾਬਲੇ ਤੋਂ ਪਹਿਲਾਂ ਮੈਦਾਨ ਨੂੰ ਲੈ ਕੇ ਵਿਵਾਦ

ਅਜੀਤ ਡੈਸਕ 19-07-2026
ਜਲੰਧਰ, 18 ਜੁਲਾਈ (ਡਾ. ਜਤਿੰਦਰ ਸਾਬੀ)-ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ਤੋਂ ਪਹਿਲਾਂ ਨਿਊ ਜਰਸੀ ਸਟੈਡਿਅਮ ਦਾ ਮੈਦਾਨ ਵਿਵਾਦਾਂ ’ਚ ਘਿਰ ਗਿਆ ਹੈ। ਹਫ਼ਤੇ ਪਹਿਲਾਂ ਫਰਾਂਸ ਤੇ ਬ੍ਰਾਜ਼ੀਲ ਦੇ ਖਿਡਾਰੀਆਂ ਨੇ “ਸੀਮੈਂਟ ਵਰਗੀ ਸਖ਼ਤ” ਕਰਾਰ ਦਿੱਤਾ ਸੀ। ਫੀਫਾ ਨੇ ਇਸ ਵਿਸ਼ਵ ਕੱਪ ਲਈ ਸਭ ਤੋਂ ਆਧੁਨਿਕ ਤਕਨੀਕ ਨਾਲ ਪਿੱਚਾਂ ਤਿਆਰ ਕਰਵਾਈਆਂ ਹਨ, ਪਰ ਮੈਟਲਾਈਫ ਸਟੇਡੀਅਮ ਦੀ ਘਾਹ ਲਗਾਤਾਰ ਚਰਚਾ ’ਚ ਰਹੀ ਹੈ। ਇਸ ਸਟੇਡੀਅਮ ’ਤੇ ਆਮ ਤੌਰ ’ਤੇ ਐਨ.ਐਫ.ਐਲ. ਦੇ ਮੈਚ ਖੇਡੇ ਜਾਂਦੇ ਹਨ, ਜਿੱਥੇ ਬਨਾਓਟੀ ਟਰਫ਼ ਵਰਤੀ ਜਾਂਦੀ ਹੈ। ਫੀਫਾ ਦੇ ਨਿਯਮਾਂ ਅਨੁਸਾਰ ਵਿਸ਼ਵ ਕੱਪ ਵਿੱਚ ਸਿਰਫ਼ ਕੁਦਰਤੀ ਘਾਹ ਹੀ ਮਨਜ਼ੂਰ ਹੈ। ਇਸੇ ਲਈ ਟੂਰਨਾਮੈਂਟ ਤੋਂ ਪਹਿਲਾਂ ਪੂਰੀ ਪਿੱਚ ’ਤੇ ਨਵੀਂ ਕੁਦਰਤੀ ਬਰਮੂਡਾ ਘਾਹ ਵਿਛਾਈ ਗਈ। ਮੌਸਮ ਨੇ ਫੀਫਾ ਦੀ ਯੋਜਨਾ ਉਲਟਾ ਦਿੱਤੀ ਤੇ ਪ੍ਰਬੰਧਕਾਂ ਨੇ ਬਰਮੂਡਾ ਘਾਹ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇਹ ਗਰਮ ਮੌਸਮ ਵਿਚ ਸਭ ਤੋਂ ਵਧੀਆ ਤਰੀਕੇ ਨਾਲ ਵਿਕਸਿਤ ਹੁੰਦੀ ਹੈ। ਪਰ ਨਿਊ ਜਰਸੀ ਦਾ ਮੌਸਮ ਉਮੀਦਾਂ ਅਨੁਸਾਰ ਗਰਮ ਨਾ ਰਿਹਾ। ਘਾਹ ਆਪਣੀ ਕੁਦਰਤੀ ਰਫ਼ਤਾਰ ਨਾਲ ਨਹੀਂ ਵਧੀ ਤੇ ਪਿੱਚ ਦੀ ਸਤ੍ਹਾ ਉਤਨੀ ਨਰਮ ਨਹੀਂ ਬਣ ਸਕੀ, ਜਿੰਨੀ ਫੀਫਾ ਚਾਹੁੰਦੀ ਸੀ। ਇਸ ਸੰਬੰਧੀ ਫੀਫਾ ਨੇ ਦੱਸਿਆ ਕਿ 5 ਜੁਲਾਈ ਤੋਂ ਬਾਅਦ ਇਸ ਮੈਦਾਨ ’ਤੇ ਕੋਈ ਮੈਚ ਨਹੀਂ ਕਰਵਾਇਆ ਗਿਆ। ਘਾਹ ਨੂੰ ਲਗਾਤਾਰ ਪਾਣੀ ਦਿੱਤਾ ਗਿਆ, ਵਿਸ਼ੇਸ਼ ਲਾਈਟਿੰਗ ਤੇ ਮੇਨਟੇਨੈਂਸ ਕੀਤੀ ਗਈ ਤੇ ਫੀਫਾ ਦੇ ਗ੍ਰਾਊਂਡ ਮਾਹਿਰਾਂ ਨੇ ਹਰ ਰੋਜ਼ ਪਿੱਚ ਦੀ ਨਿਗਰਾਨੀ ਕੀਤੀ। ਫੀਫਾ ਦੇ ਪਿੱਚ ਡਿਵੈਲਪਮੈਂਟ ਮੁਖੀ ਐਲਨ ਫਰਗੂਸਨ ਦਾ ਕਹਿਣਾ ਹੈ ਕਿ ਫਾਈਨਲ ਤੱਕ ਪਿੱਚ ਆਪਣੀ ਸਰਵੋਤਮ ਹਾਲਤ ਵਿੱਚ ਹੋਵੇਗੀ ਅਤੇ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ।
ਪਿਛਲੀ ਖ਼ਬਰ ਇਟਲੀ ’ਚ ਕੀਤੀ ਗਈ ਤਿਆਰ ਟਰਾਫ਼ੀ ਹੁਣ ਦੁਨੀਆ ਭਰ ’ਚ ਬਣੀ ਵਿਸ਼ਵ ਕੱਪ ਦੀ ਪਛਾਣ ਅਗਲੀ ਖ਼ਬਰ ਸਿਰਫ਼ ਵਿਸ਼ਵ ਚੈਂਪੀਅਨ ਨਹੀਂ, ਫੁੱਟਬਾਲ ਦਾ ਭਵਿੱਖ ਵੀ ਹੋਵੇਗਾ ਤੈਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।