13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਯੂਥ ਹਾਕੀ ਫਾਈਵਜ਼ ਏਸ਼ੀਅਨ ਚੈਂਪੀਅਨਸ਼ਿਪ ਭਾਰਤੀ ਪੁਰਸ਼ ਟੀਮ ਬਣੀ ਚੈਂਪੀਅਨ, ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ

ਅਜੀਤ ਡੈਸਕ 27-07-2026

ਨਵੀਂ ਦਿੱਲੀ, 26 ਜੁਲਾਈ (ਏਜੰਸੀ)-ਭਾਰਤੀ ਸਬ-ਜੂਨੀਅਰ ਪੁਰਸ਼ ਟੀਮ ਨੇ ਮਸਕਟ ’ਚ ਖੇਡੀ ਗਈ ਐਫ.ਆਈ.ਐਚ. ਯੂਥ ਹਾਕੀ ਫਾਈਵਜ਼ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ’ਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਖਿਤਾਬ ਜਿੱਤਿਆ, ਪਰ ਮਹਿਲਾ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਦੋਵੇਂ ਭਾਰਤੀ ਟੀਮਾਂ ਨੇ ਇਸ ਪੰਜ-ਮੈਂਬਰੀ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਕੇ ਐਫ.ਆਈ.ਐਚ. ਯੂਥ ਹਾਕੀ ਫਾਈਵਜ਼ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਪੁਰਸ਼ਾਂ ਦੇ ਫਾਈਨਲ ’ਚ, ਭਾਰਤ ਨੇ ਸ਼ੁਰੂਆਤ ਤੋਂ ਹੀ ਪਾਕਿਸਤਾਨ ’ਤੇ ਦਬਦਬਾ ਬਣਾਇਆ ਤੇ ਰੋਮਿਤ ਪਾਲ (5ਵੇਂ ਮਿੰਟ), ਕਪਤਾਨ ਕੇਤਨ ਕੁਸ਼ਵਾਹਾ (12ਵੇਂ ਮਿੰਟ), ਤੇ ਸ਼ਾਹਰੁਖ ਅਲੀ (13ਵੇਂ ਮਿੰਟ) ਦੇ ਗੋਲਾਂ ਨੇ ਭਾਰਤ ਨੂੰ ਏਸ਼ੀਅਨ ਚੈਂਪੀਅਨ ਬਣਨ ’ਚ ਮਦਦ ਕੀਤੀ। ਇਸ ਜਿੱਤ ਦੇ ਨਾਲ, ਭਾਰਤੀ ਪੁਰਸ਼ ਟੀਮ ਏਲੀਟ ਪੂਲ ਟੇਬਲ ਵਿੱਚ ਚੋਟੀ ਦੇ ਸਥਾਨ ’ਤੇ ਪਹੁੰਚ ਗਈ। ਮਹਿਲਾ ਮੁਕਾਬਲੇ ’ਚ, ਭਾਰਤੀ ਸਬ-ਜੂਨੀਅਰ ਟੀਮ ਨੇ ਚੀਨ ਤੋਂ 2-4 ਦੇ ਕਰੀਬ ਫਾਈਨਲ ’ਚ ਹਾਰਨ ਤੋਂ ਬਾਅਦ ਚਾਂਦੀ ਦਾ ਤਗਮਾ ਜਿੱਤਿਆ। ਦਿਨ ਦੇ ਸ਼ੁਰੂ ’ਚ ਭਾਰਤ ਨੇ ਸੈਮੀਫਾਈਨਲ ’ਚ ਕਜ਼ਾਕਿਸਤਾਨ ਨੂੰ 8-1 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਹਾਕੀ ਇੰਡੀਆ ਨੇ ਸੋਨ ਤਗਮਾ ਜੇਤੂ ਭਾਰਤੀ ਪੁਰਸ਼ ਟੀਮ ਦੇ ਹਰੇਕ ਖਿਡਾਰੀ ਲਈ 2 ਲੱਖ ਰੁੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ, ਜਦੋਂ ਕਿ ਚਾਂਦੀ ਤਗਮਾ ਜੇਤੂ ਭਾਰਤੀ ਮਹਿਲਾ ਟੀਮ ਦੇ ਹਰੇਕ ਖਿਡਾਰੀ ਲਈ 1 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 50,000 ਰੁਪਏ ਦਾ ਇਨਾਮ ਐਲਾਨਿਆ ਹੈ।

ਪਿਛਲੀ ਖ਼ਬਰ ਇਟਲੀ ’ਚ ਹੋਏ 2 ਸਿੱਖ ਆਗੂਆਂ ਦੇ ਕਤਲ ਦਾ ਮੁੱਖ ਦੋਸ਼ੀ ਇੰਗਲੈਂਡ ’ਚ ਗ੍ਰਿਫ਼ਤਾਰ ਅਗਲੀ ਖ਼ਬਰ ਸਭ ਤੋਂ ਘੱਟ ਉਮਰ ’ਚ ‘ਪਲੇਅਰ ਆਫ਼ ਦ ਮੈਚ’ ਤੇ ‘ਪਲੇਅਰ ਆਫ਼ ਦ ਸੀਰੀਜ਼’ ਬਣੇ ਵੈਭਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।