ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ਵੀਜ਼ਾ ਵਧਾਉਣ ਵਾਲਿਆਂ 'ਚ ਭਾਰਤੀ ਵਿਦਿਆਰਥੀ ਤੇ ਹੁਨਰਮੰਦ ਕਾਮੇ ਸਭ ਤੋਂ ਵੱਧ ਹਨ | ਇਹ ਜਾਣਕਾਰੀ ਬੀਤੇ ਕੱਲ ਵੀਰਵਾਰ ਨੂੰ ਯੂ.ਕੇ. ਦੇ ਗ੍ਰਹਿ ਦਫ਼ਤਰ ਵਲੋਂ ਜਾਰੀ ਕੀਤੇ ਗਏ ਅਧਿਕਾਰਤ ਮਾਈਗ੍ਰੇਸ਼ਨ ਅੰਕੜਿਆਂ 'ਚ ਦਿੱਤੀ ਗਈ | ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੇ ਗਏ ਸਪਾਂਸਰਡ ਸਟੱਡੀ ਵੀਜ਼ਿਆਂ ਦੀ ਗਿਣਤੀ 'ਚ ਪਿਛਲੇ ਸਾਲ ਨਾਲੋਂ 3 ਫ਼ੀਸਦ ਦਾ ਵਾਧਾ ਹੋਇਆ ਹੈ, ਦਸੰਬਰ 2025 ਤੱਕ ਭਾਰਤੀਆਂ ਨੂੰ 95,231 ਵੀਜ਼ੇ ਦਿੱਤੇ ਗਏ | ਇਸੇ ਸਮੇਂ ਦÏਰਾਨ ਹੁਨਰਮੰਦ ਵਰਕਰ ਵੀਜ਼ਾ ਵਾਧੇ ਦੀ ਸਭ ਤੋਂ ਵੱਧ ਗਿਣਤੀ ਵੀ ਭਾਰਤੀਆਂ ਦੀ ਹੀ ਸੀ | ਜਿਸ 'ਚ 104,555 ਵੀਜ਼ੇ ਵਧਾਏ ਗਏ ਸਨ |