28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਸਿੱਖਿਆ ਅਭਿਆਸ ਕੈਂਪ ਲਗਾਇਆ

ਅਜੀਤ ਡੈਸਕ 28-02-2026
ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਐਜੂਕੇਸ਼ਨ ਐਂਡ ਟੀਚਰ ਟਰੇਨਿੰਗ (ਪੈਟ, ਯੂ.ਕੇ.) ਤੇ ਕਵੈਂਟਰੀ ਦੇ 'ਸੇਵਾ ਸਕੂਲ' ਵਲੋਂ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਇਕ ਸਿੱਖਿਆ ਅਭਿਆਸ (ਟਰੇਨਿੰਗ ਸੈਸ਼ਨ) ਕੈਂਪ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿਚ ਯੂ. ਕੇ. ਦੇ 12 ਸ਼ਹਿਰਾਂ 'ਚੋਂ 75 ਅਧਿਆਪਕਾਂ ਨੇ ਹਿੱਸਾ ਲਿਆ | ਡਾ. ਜਗਤ ਸਿੰਘ ਨਾਗਰਾ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਾਉਣ ਸਬੰਧੀ ਬਹੁਮੁੱਲੀ ਜਾਣਕਾਰੀ ਸਾਂਝੀ ਕਰਦਿਆਂ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਨੂੰ ਪੜ੍ਹਾਉਣ ਦੀ ਵਿਧੀ ਬਾਰੇ ਦੱਸਿਆ | ਗੁਰਜੀਤ ਸਿੰਘ ਗਿੱਲ ਨੇ ਸਪਲੀਮੈਂਟਰੀ ਸਕੂਲਾਂ 'ਚ ਲਾਗੂ ਕਰਨ ਯੋਗ ਨੀਤੀਆਂ ਬਾਰੇ ਚਾਨਣਾ ਪਾਇਆ | ਏ.ਕਿਊ.ਏ. (ਪ੍ਰੀਖਿਆ ਬੋਰਡ) ਤੋਂ ਭਾਸ਼ਾਵਾਂ ਦੀ ਮੈਨੇਜਰ ਮਿਸ ਕਲੋਈ ਬਰੋਜ਼ ਨੇ ਪਿਛਲੇ ਸਾਲ ਦੇ ਬੱਚਿਆਂ ਵਲੋਂ ਦਿਤੇ ਗਏ ਇਮਤਿਹਾਨਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਉਹਨਾਂ ਦੱਸਿਆ ਕਿ ਇਸ ਮੌਕੇ ਕੀ ਕੀ ਕਮੀਆਂ ਸਨ ਤੇ ਕੀ ਕੀ ਪ੍ਰਾਪਤੀਆਂ ਸਨ | ਉਹਨਾਂ ਪੰਜਾਬੀ ਇਮਤਿਹਾਨਾਂ 'ਚ ਆਈਆਂ ਮੁਸ਼ਕਿਲਾਂ ਜਾਂ ਕਮੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਵਿਚ ਸੁਧਾਰ ਲਿਆਉਣ ਬਾਰੇ ਉਪਾਅ ਦੱਸੇ ਤਾਂ ਕਿ ਪ੍ਰਾਪਤੀਆਂ 'ਚ ਹੋਰ ਵਾਧਾ ਕੀਤਾ ਜਾ ਸਕੇ | ਨਿਰਮਲ ਸਿੰਘ ਕੰਧਾਲਵੀ ਨੇ ਪੰਜਾਬੀ ਭਾਸ਼ਾ ਤੇ ਭਵਿੱਖ ਬਾਰੇ ਗੱਲਬਾਤ ਕਰਦਿਆਂ ਪੰਜਾਬੀ ਭਾਸ਼ਾ ਵਿਚ ਯੋਗਤਾਵਾਂ ਪ੍ਰਾਪਤ ਕਰਨ ਦੇ ਫ਼ਾਇਦਿਆਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਨੌਕਰੀ ਪ੍ਰਾਪਤ ਕਰਨ ਵਾਲੀ ਪੰਜਾਬੀ ਭਾਸ਼ਾ ਮਦਦ ਕਰਦੀ ਹੈ | ਉਹਨਾਂ ਕਿਹਾ ਕਿ ਬਹੁਤ ਸਾਰੇ ਖੇਤਰ ਅਜੇਹੇ ਹਨ ਜਿੱਥੇ ਇਕ ਤੋਂ ਵੱਧ ਭਾਸ਼ਾ ਦਾ ਆਉਣਾ ਲਾਭ ਦਾਇਕ ਹੁੰਦਾ ਹੈ ਜਿਹਨਾਂ 'ਚ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੈ | ਪ੍ਰਬੰਧਕਾਂ ਵੱਲੋਂ ਸਕੂਲ ਦੀ ਪਿ੍ੰਸੀਪਲ ਮਿਸਿਜ਼ ਸੰਘੇੜਾ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਲੇਬਰ ਪਾਰਟੀ ਦੇ ਗੜ੍ਹ 'ਤੇ ਗਰੀਨ ਪਾਰਟੀ ਦਾ ਹੋਇਆ ਕਬਜ਼ਾ ਅਗਲੀ ਖ਼ਬਰ ਯੂ.ਕੇ. 'ਚ ਵੀਜ਼ਾ ਵਧਾਉਣ ਵਾਲਿਆਂ 'ਚ ਭਾਰਤੀ ਵਿਦਿਆਰਥੀ ਤੇ ਹੁਨਰਮੰਦ ਕਾਮੇ ਸਭ ਤੋਂ ਵੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।