28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਲੇਬਰ ਪਾਰਟੀ ਦੇ ਗੜ੍ਹ 'ਤੇ ਗਰੀਨ ਪਾਰਟੀ ਦਾ ਹੋਇਆ ਕਬਜ਼ਾ

ਅਜੀਤ ਡੈਸਕ 28-02-2026
ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-1931 ਤੋਂ ਲੇਬਰ ਪਾਰਟੀ ਦਾ ਗੜ੍ਹ ਰਹੀ ਗੋਰਟਨ ਐਂਡ ਡੈਨਟਨ ਹਲਕੇ ਤੋਂ ਜ਼ਿਮਨੀ ਚੋਣ 'ਚ ਗਰੀਨ ਪਾਰਟੀ ਦੀ ਇਤਿਹਾਸਕ ਜਿੱਤ ਨੇ ਇੰਗਲੈਂਡ ਦੀ ਸਿਆਸਤ ਵਿਚ ਨਵਾਂ ਇਤਿਹਾਸ ਲਿਖਿਆ ਹੈ | ਇਥੋਂ 34 ਸਾਲਾ ਹਾਨਾਹ ਸਪੈਂਸਰ ਨੇ 14980 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ਼ ਕੀਤੀ, ਜਦਕਿ ਦੂਜੇ ਸਥਾਨ ਤੇ ਰੀਫੌਰਮ ਪਾਰਟੀ ਜਿਸ ਨੇ 10578 ਤੇ ਲੇਬਰ ਪਾਰਟੀ ਦੇ ਉਮੀਦਵਾਰ ਨੇ 9364 ਵੋਟਾਂ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸੰਸਦ ਮੈਂਬਰ ਹਾਨਾਹ ਸਪੈਂਸਰ ਨੇ ਕਿਹਾ ਕਿ ਲੋਕਾਂ ਨੇ ਨਫਰਤ ਨੂੰ ਨਿਕਾਰਿਆ ਹੈ, ਸਪੈਂਸਰ ਨੇ ਕਿਹਾ ਕਿ ਉਸ ਦੀ ਪਹਿਲ ਕਿਰਾਏ 'ਤੇ ਕਾਬੂ ਪਾਉਣਾ ਤੇ ਸਥਾਨਿਕ ਫਲਾਈ ਟਿੱਪਿੰਗ (ਥਾਂ-ਥਾਂ ਗੰਦਗੀ ਸੁੱਟਣ ਵਾਲੇ) 'ਤੇ ਕਾਬੂ ਪਾਉਣਾ ਹੈ | ਲੇਬਰ ਪਾਰਟੀ ਦੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਐਂਜ਼ਲਾ ਰੇਨਰ ਨੇ ਕਿਹਾ ਕਿ ਜ਼ਿਮਨੀ ਚੋਣ ਨਤੀਜੇ ਲੇਬਰ ਪਾਰਟੀ ਲਈ ਜਾਗਣ ਦਾ ਸੁਨੇਹਾ ਹੈ |
ਪਿਛਲੀ ਖ਼ਬਰ ਗਿਆਨੀ ਰਘਬੀਰ ਸਿੰਘ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਦੇਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ-ਸਿੱਖ ਫੈਡਰੇਸ਼ਨ ਯੂ.ਕ... ਅਗਲੀ ਖ਼ਬਰ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਸਿੱਖਿਆ ਅਭਿਆਸ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।